Close
Menu

ਅਮਰੀਕਾ ਵਿੱਚ ਸਿੱਖ ਧਰਮ ਬਾਰੇ ਜਾਗਰੂਕਤਾ ਫੈਲਾਉਣ ਲਈ ਮੁਹਿੰਮ

-- 25 May,2017

ਵਾਸ਼ਿੰਗਟਨ,  ਅਮਰੀਕਾ ਆਧਾਰਤ ਸਿੱਖਾਂ ਦੇ ਹੱਕ ਲਈ ਲੜਨ ਵਾਲੀ ਇਕ ਜਥੇਬੰਦੀ ਨੇ ਭਾਈਚਾਰੇ ਬਾਰੇ ਜਾਗਰੂਕਤਾ ਫੈਲਾਉਣ ਲਈ ਭਾਈਚਾਰਕ ਮੇਲ ਜੋਲ ਵਧਾਉਣ ਵਾਲੇ ਪ੍ਰੋਗਰਾਮ ਦਾ ਐਲਾਨ ਕੀਤਾ ਹੈ, ਜਿਸ ਤਹਿਤ ਅਮਰੀਕੀਆਂ ਨੂੰ ਆਪਣੇ ਧਰਮ ਤੇ ਯੋਗਦਾਨ ਬਾਰੇ ਜਾਣੂੰ ਕਰਵਾਉਣ ਲਈ ਦੇਸ਼ ਭਰ ਦੇ ਗੁਰਦੁਆਰਿਆਂ ਨੂੰ ‘ਸਿੱਖ ਓਪਨ ਹਾਊਸ’ ਕਰਵਾਉਣ ਲਈ ਪ੍ਰੇਰਿਆ ਜਾਵੇਗਾ।
‘ਨੈਸ਼ਨਲ ਸਿੱਖ ਕੰਪੇਨ’ (ਐਨਐਸਸੀ) ਨੇ ਕੱਲ੍ਹ ਇਸ ਪ੍ਰੋਗਰਾਮ ਦਾ ਐਲਾਨ ਕੀਤਾ, ਜੋ ‘ਵੀ ਆਰ ਸਿੱਖਸ’ ਜਾਗਰੂਕਤਾ ਮੁਹਿੰਮ ਦਾ ਇਕ ਹਿੱਸਾ ਹੈ। ਐਨਐਸਸੀ ਨੇ ਕੱਲ੍ਹ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਇਸ ਕੋਸ਼ਿਸ਼ ਦਾ ਮੰਤਵ ਸਿੱਖ ਧਰਮ ਅਤੇ ਸਿੱਖ ਅਮਰੀਕੀਆਂ ਬਾਰੇ ਜਾਗਰੂਕਤਾ ਫੈਲਾਉਣਾ ਹੈ। ਇਹ ਪ੍ਰੋਗਰਾਮ 25 ਜੂਨ ਤੱਕ ਚੱਲੇਗਾ। ਐਨਐਸਸੀ ਦੇ ਸਹਿ ਬਾਨੀ ਅਤੇ ਸੀਨੀਅਰ ਸਲਾਹਕਾਰ ਰਾਜਵੰਤ ਸਿੰਘ ਨੇ ਕਿਹਾ ਕਿ ‘‘ਸਿੱਖ ਭਾਈਚਾਰੇ ਦੇ ਯੋਗਦਾਨ ਬਾਰੇ ਸਥਾਨਕ ਪੱਧਰ ਉਤੇ ਵੱਧ ਤੋਂ ਵੱਧ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।’’ ਉਨ੍ਹਾਂ ਕਿਹਾ ਕਿ ‘ਵੀ ਆਰ ਸਿੱਖਸ’ ਪ੍ਰਚਾਰ ਮੁਹਿੰਮ ਦੇ ਟੈਲੀਵਿਜ਼ਨ ਤੇ ਸੋਸ਼ਲ ਮੀਡੀਆ ਉਤੇ ਇਸ਼ਤਿਹਾਰ ਚਲਦੇ ਹਨ। ਅਮਰੀਕੀਆਂ ਨੇ ਇਸ ਨੂੰ ਹਾਂ ਪੱਖੀ ਹੁੰਗਾਰਾ ਦਿੱਤਾ ਹੈ।

Facebook Comment
Project by : XtremeStudioz