Close
Menu

ਅਮਰੀਕੀ ਨੇਵੀ ਫੌਜ ਨੇ ਈਰਾਨੀ ਜਹਾਜ਼ ‘ਤੇ ਕੀਤੀ ਗੋਲੀਬਾਰੀ

-- 26 July,2017

ਵਾਸ਼ਿੰਗਟਨ— ਅਮਰੀਕੀ ਨੇਵੀ ਫੌਜ ਨੇ ਉੱਤਰੀ ਅਰਬ ਦੀ ਖਾੜੀ ‘ਚ ਈਰਾਨ ਦੇ ਜਹਾਜ਼ ਨੂੰ ਚਿਤਾਵਨੀ ਦਿੰਦੇ ਹੋਏ ਉਸ ‘ਤੇ ਗੋਲੀਬਾਰੀ ਕੀਤੀ। ਇਕ ਅਮਰੀਕੀ ਅਧਿਕਾਰੀ ਨੇ ਨਾਂ ਨਾ ਦੱਸਣ ਦੀ ਸ਼ਰਤ ‘ਤੇ ਦੱਸਿਆ ਕਿ ਅਮਰੀਕੀ ਨੇਵੀ ਫੌਜ ਦੇ ਜੰਗੀ ਜਹਾਜ਼ ਯੂ.ਐੱਸ.ਐੱਸ. ਥੰਡਰਬੋਲਟ ਦੇ ਨੇੜੇ ਈਰਾਨ ਦਾ ਇਕ ਜਹਾਜ਼ ਪਹੁੰਚ ਗਿਆ। ਦੋਵਾਂ ਜਹਾਜ਼ਾਂ ਵਿਚਾਲੇ ਸਿਰਫ 137 ਮੀਟਰ ਦੀ ਦੂਰੀ ਰਹਿ ਗਈ ਸੀ, ਉਦੋਂ ਹੀ ਅਮਰੀਕੀ ਨੇਵੀ ਫੌਜ ਨੇ ਉਸ ਨੂੰ ਚਿਤਾਵਨੀ ਦਿੰਦੇ ਹੋਏ ਗੋਲੀਬਾਰੀ ਕੀਤੀ। ਉਨ੍ਹਾਂ ਕਿਹਾ ਕਿ ਗੋਲੀਬਾਰੀ ਤੋਂ ਪਹਿਲਾਂ ਰੇਡੀਓ ਦੇ ਜ਼ਰੀਏ ਈਰਾਨ ਦੇ ਜਹਾਜ਼ ਨਾਲ ਸੰਪਰਕ ਕੀਤਾ ਗਿਆ ਸੀ ਪਰ ਉਸ ਨੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ।

Facebook Comment
Project by : XtremeStudioz