Close
Menu

ਅੰਡੇਮਾਨ ਵਾਸੀਆਂ ਦੀਆਂ ਸਹੂਲਤਾਂ ਲਈ ਸਰਕਾਰ ਵਚਨਬੱਧ: ਮੋਦੀ

-- 31 December,2018

ਕਾਰ ਨਿਕੋਬਾਰ, 31 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਨਾਮੀ ਤੋਂ ਉੱਭਰਨ ਲਈ ਕਾਰ ਨਿਕੋਬਾਰ ਦੇ ਲੋਕਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸਰਕਾਰ ਅੰਡੇਮਾਨ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੰਮ ਕਰ ਰਹੀ ਹੈ। ਇਹ ਟਾਪੂ 2004 ’ਚ ਆਈ ਸੁਨਾਮੀ ਦੀ ਲਪੇਟ ’ਚ ਆ ਗਿਆ ਸੀ।
ਇਸ ਟਾਪੂ ’ਤੇ ਪ੍ਰਚੱਲਤ ਸਾਂਝੇ ਪਰਿਵਾਰ ਦੇ ਪ੍ਰਬੰਧ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਦੇ ਲੋਕ ਦੇਸ਼ ਦੇ ਲੋਕਾਂ ਲਈ ਮਿਸਾਲ ਬਣ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਇਹ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸੁਰੱਖਿਆ ਸਰਕਾਰ ਦੀਆਂ ਪਹਿਲਕਦਮੀਆਂ ’ਚ ਸ਼ੁਮਾਰ ਹੈ। ਸ੍ਰੀ ਮੋਦੀ ਨੇ ਇੱਥੇ ਬੀਜੇਆਰ ਸਟੇਡੀਅਮ ’ਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਇੱਥੇ ਲੋਕ ਲੰਮੇ ਸਮੇਂ ਤੋਂ ਸਮੁੰਦਰੀ ਖੋਰੇ ਦੀ ਸਮੱਸਿਆ ਦੇ ਹੱਲ ਦੀ ਮੰਗ ਕਰ ਰਹੇ ਹਨ। ਮੈਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਸਰਕਾਰ ਨੇ ਇਸ ਸਮੱਸਿਆ ਦੇ ਹੱਲ ਲਈ ਇੱਕ ਸਮੁੰਦਰੀ ਕੰਧ ਖੜ੍ਹੀ ਕਰਨ ਦਾ ਫ਼ੈਸਲਾ ਕੀਤਾ ਹੈ ਜਿਸ ਦੀ ਨੀਂਹ ਅੱਜ ਰੱਖੀ ਜਾਵੇਗੀ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕੰਧ ਜਲਦੀ ਹੀ ਉਸਾਰ ਦਿੱਤੀ ਜਾਵੇਗੀ ਅਤੇ ਇਸ ਦੇ ਨਿਰਮਾਣ ’ਚ ਅਨੁਮਾਨਿਤ ਲਾਗਤ 50 ਕਰੋੜ ਰੁਪਏ ਆਵੇਗੀ।

Facebook Comment
Project by : XtremeStudioz