Close
Menu

ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਅਨਸਾਰੀ ਉੱਤੇ ਲਾਈ ਦਸ ਸਾਲ ਦੀ ਪਾਬੰਦੀ

-- 21 February,2019

ਦੁਬਈ, 21ਫਰਵਰੀ
ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਸੰਯੁਕਤ ਅਰਬ ਅਮੀਰਾਤ ਵਿਚ ਰਹਿਣ ਵਾਲੇ ਕੋਚ ਇਰਫਾਨ ਅਨਸਾਰੀ ਉੱਤੇ ਦਸ ਸਾਲ ਦੀ ਪਾਬੰਦੀ ਲਾ ਦਿੱਤੀ ਹੈ। ਅੰਸਾਰੀ ਨੇ 2017 ਵਿਚ ਪਾਕਿਸਤਾਨ ਦੇ ਕਪਤਾਨ ਸਰਫਰਾਜ ਅਹਿਮਦ ਨਾਲ ਭਿ੍ਸ਼ਟ ਸੰਪਰਕ ਦਾ ਦੋਸ਼ੀ ਪਾਇਆ ਗਿਆ ਹੈ। ਆਈਸੀਸੀ ਨੇ ਬਿਆਨ ਵਿਚ ਕਿਹਾ ਹੈ ਕਿ ਆਈਸੀਸੀ ਦੀ ਭਿ੍ਸ਼ਟਾਚਾਰ ਵਿਰੋਧੀ ਇਕਾਈ ਨੇ ਅੰਸਾਰੀ ਨੂੰ ਇੱਥੇ ਸੁਣਵਾਈ ਦੌਰਾਨ ਭ੍ਰਿਸ਼ਟਾਚਾਰ ਵਿਰੋਧੀ ਜ਼ਾਬਤਾ ਪ੍ਰਣਾਲੀ ਦੇ ਤਿੰਨ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਹੈ। ਇਸ ਤੋਂ ਬਾਅਦ ਉਸ ਉਤੇ ਪਾਬੰਦੀ ਲਾਈ ਗਈ ਹੈ। ਪਾਕਿਸਤਾਨ ਨਾਲ ਜੁੜੇ ਹੋਏ ਅਤੇ ਯੂਏਈ ਵਿਚ ਦੋ ਘਰੇਲੂ ਟੀਮਾਂ ਨੂੰ ਕੋਚਿੰਗ ਦਿੰਦੇ ਹੋਣ ਕਾਰਨ ਅਨਸਾਰੀ ਆਈਸੀਸੀ ਦੀ ਜ਼ਾਬਤਾ ਪ੍ਰਣਾਲੀ ਦਾ ਪਾਬੰਦ ਹੈ। ਆਈਸੀਸੀ ਦੇ ਏਸੀਯੂ ਜਨਰਲ ਮੈਨੇਜਰ ਅਲੈਕਸ ਮਾਰਸ਼ਲ ਨੇ ਕਿਹਾ,‘ ਉਹ ਸਰਫਰਾਜ ਦਾ ਧੰਨਵਾਦ ਕਰਦੇ ਹਨ, ਜਿਸ ਨੇ ਜਾਣਕਾਰੀ ਦੇ ਕੇ ਅਸਲੀ ਅਗਵਾਈ ਸਮਰਥਾ ਅਤੇ ਪੇਸ਼ੇਵਰ ਪਹੁੰਚ ਦਿਖਾਈ। ਉਸ ਨੇ ਗਲਤ ਦੀ ਪਰਖ਼ ਕੀਤੀ ਅਤੇ ਇਸ ਦੀ ਜਾਣਕਾਰੀ ਦਿੱਤੀ।

Facebook Comment
Project by : XtremeStudioz