Close
Menu

ਆਈਪੀਐਲ: ਰੋਹਿਤ ਨੇ ਬੱਲੇਬਾਜ਼ੀ ਕ੍ਰਮ ਦਾ ਨਹੀਂ ਕੀਤਾ ਖੁਲਾਸਾ

-- 06 April,2018

ਮੁੰਬਈ, 5 ਅਪਰੈਲ,ਮੁੰਬਈ ਇੰਡੀਅਨਜ਼ ਵਿੱਚ ਚੰਗੇ ਨੌਜਵਾਨ ਬੱਲੇਬਾਜ਼ ਹੋਣ ਕਰਕੇ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਅੱਜ ਕਿਹਾ ਕਿ ਉਹ ਸੱਤ ਅਪਰੈਲ ਨੂੰ ਇਥੇ ਸਾਬਕਾ ਚੈਂਪੀਅਨ ਚੇਨਈ ਸੁਪਰ ਕਿ੍ੰਗਜ਼ ਦੇ ਖਿਲਾਫ਼ ਪਹਿਲੇ ਮੁਕਾਬਲੇ ਤੋਂ ਪਹਿਲੇ ਟੀਮ ਵਿੱਚ ਆਪਣੀ ਬੱਲੇਬਾਜ਼ੀ ਕ੍ਰਮ ਦਾ ਖੁਲਾਸਾ ਨਹੀਂ ਕਰਨਾ ਚਾਹੁੰਦੇ। ਸ਼ਰਮਾ ਨੇ ਮੁੰਬਈ ਇੰਡੀਅਨਜ਼ ਦੇ ਆਈਪੀਐਲ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਵਿੱਚ ਕਿਹਾ, ‘‘ਮੈਂ ਖੁਲਾਸਾ ਨਹੀਂ ਕਰਨਾ ਚਾਹੁੰਦਾ। ਸਾਡਾ ਮਧਕ੍ਰਮ ਕਾਫੀ ਚੰਗਾ ਹੈ ਅਤੇ ਸਾਡੇ ਕੋਲ ਐਲਵਿਨ ਲੁਈਸ (ਵੈਸਟ ਇੰਡੀਜ਼) ਅਤੇ ਇਸ਼ਾਨ ਕਿਸ਼ਨ ਦੇ ਰੂਪ ਵਿੱਚ ਸਲਾਮੀ ਬੱਲੇਬਾਜ਼ ਹਨ। ਅਸੀਂ ਸੱਤ ਤਰੀਕ ਨੂੰ ਦੇਖਾਂਗੇ ਕਿ ਮੈਂ ਕਿਸ ਕ੍ਰਮ ’ਤੇ ਬੱਲੇਬਾਜ਼ੀ ਕਰਦਾ ਹਾਂ। ਆਈਪੀਐਲ ਦੇ ਪਿਛਲੇ ਸੀਜ਼ਨ ਵਿੱਚ ਰੋਹਿਤ ਮਧ ਕ੍ਰਮ ’ਤੇ ਉਤਰੇ ਸੀ ਅਤੇ ਸਲਾਮੀ ਬੱਲੇਬਾਜ਼ ਦੇ ਰੂਪ ਵਿੱਚ ਪਾਰੀ ਦੀ ਸ਼ੁਰੂਆਤ ਕੀਤੀ ਸੀ। 

Facebook Comment
Project by : XtremeStudioz