Close
Menu

ਆਧਾਰ ਦੇ ਅੰਕੜੇ ਲੀਕ ਹੋਣਾ ਖਤਰਨਾਕ- ਮਮਤਾ ਬੈਨਰਜੀ

-- 22 November,2017

ਕੋਲਕਾਤਾ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ 200 ਤੋਂ ਵਧ ਕੇਂਦਰ ਅਤੇ ਰਾਜ ਸਰਕਾਰ ਦੀਆਂ ਵੈੱਬਸਾਈਟਾਂ ਤੋਂ ਕੁਝ ਆਧਾਰ ਲਾਭਪਾਤਰੀਆਂ ਦੇ ਡਾਟਾ ਕਥਿਤ ਤੌਰ ‘ਤੇ ਲੀਕ ਹੋਣ ‘ਤੇ ਕੇਂਦਰ ਦੀ ਆਲੋਚਨਾ ਕਰਦੇ ਹੋਏ ਇਸ ਨੂੰ ਵਿਅਕਤੀ, ਸਮਾਜ ਅਤੇ ਦੇਸ਼ ਲਈ ਖਤਰਨਾਕ ਦੱਸਿਆ। ਸੁਸ਼੍ਰੀ ਬੈਨਰਜੀ ਨੇ ਇਹ ਆਲੋਚਨਾ ਉਸ ਸਮੇਂ ਕੀਤੀ ਹੈ, ਜਦੋਂ ਭਾਰਤੀ ਵਿਸ਼ੇਸ਼ ਪਛਾਣ ਅਥਾਰਿਟੀ ਨੇ ਆਰ.ਟੀ.ਆਈ. ਜਵਾਬ ‘ਚ ਮੰਨਿਆ ਕਿ 210 ਤੋਂ ਵਧ ਸਰਕਾਰੀ ਵੈੱਬਸਾਈਟਾਂ ਨੇ ਆਧਾਰ ਡਾਟਾ ਜਨਤਕ ਕੀਤਾ। ਨਾਲ ਹੀ ਸਵੀਕਾਰ ਕੀਤਾ ਕਿ ਇਹ ਅੰਕੜੇ ਸਰਕਾਰੀ ਵੈੱਬਸਾਈਟਾਂ ‘ਤੇ ਪ੍ਰਦਰਸ਼ਿਤ ਵੀ ਕੀਤੇ ਗਏ। 
ਸੁਸ਼੍ਰੀ ਬੈਨਰਜੀ ਨੇ ਕਿਹਾ,”ਆਧਾਰ ਦੇ ਨਾਂ ‘ਤੇ ਜੋ ਕੁਝ ਹੋ ਰਿਹਾ ਹੈ, ਉਹ ਹਰ ਵਿਅਕਤੀ ਦੀ ਆਜ਼ਾਦੀ ਲਈ ਬੇਹੱਦ ਖਤਰਨਾਕ ਹੈ। ਇਹ ਵਿਅਕਤੀ, ਸਮਾਜ ਅਤੇ ਦੇਸ਼ ਲਈ ਖਤਰਨਾ ਹੈ। ਉਨ੍ਹਾਂ ਨੇ ਆਧਾਰ ਨਾਲ ਫੋਨ ਨੰਬਰ ਅਤੇ ਬੈਂਕ ਖਾਤੇ ਜੋੜੇ ਜਾਣ ‘ਤੇ ਵੀ ਸਵਾਲ ਚੁੱਕੇ।” ਉਨ੍ਹਾਂ ਨੇ ਕਿਹਾ,”ਮੈਨੂੰ ਸਮਝ ਨਹੀਂ ਆਉਂਦਾ ਕਿ ਕੇਂਦਰ ਅਜਿਹਾ ਕਿਉਂ ਕਰ ਰਿਹਾ ਹੈ। ਸਾਡੇ ਕੋਲ ਪਹਿਲਾਂ ਤੋਂ ਪੈਨ ਕਾਰਡ ਅਤੇ ਪਛਾਣ ਪੱਤਰ ਹੈ। ਮੁਹੰਮਦ ਬਿਨ ਤੁਗਲਕ ਵਰਗੇ ਕੁਝ ਲੋਕ ਹਨ ਜੋ ਨੋਟਬੰਦੀ ਵਰਗੇ ਸਨਕੀ ਕਦਮ ਚੁੱਕ ਕੇ ਖੁਸ਼ ਹਨ। ਤ੍ਰਿਣਮੂਲ ਕਾਂਗਰਸ ਮੁਖੀ ਸੁਸ਼੍ਰੀ ਬੈਨਰਜੀ ਨੇ ਆਪਣੇ ਟਵਿੱਟਰ ‘ਤੇ ਲਿਖਿਆ,”ਆਧਾਰ ਨਾਲ ਜੁੜਨਾ ਬਹੁਤ ਵੱਡੀ ਸਮੱਸਿਆ ਹੈ। ਆਧਾਰ ਕਾਰਡ ਦੇ ਨਾਂ ‘ਤੇ 210 ਸਰਕਾਰੀ ਵੈੱਬਸਾਈਟਾਂ ‘ਤੇ ਸਾਰੀ ਜਾਣਕਾਰੀ ਉਪਲੱਬਧ ਹੋਵੇਗੀ।

Facebook Comment
Project by : XtremeStudioz