Close
Menu

ਆਮਦਨ ਕਰ ਟੀਮ ਵੱਲੋਂ ਮੀਡੀਆ ਉੱਦਮੀ ਰਾਘਵ ਬਹਿਲ ਦੇ ਟਿਕਾਣਿਆਂ ’ਤੇ ਛਾਪਾ

-- 12 October,2018

ਨਵੀਂ ਦਿੱਲੀ, 12 ਅਕਤੂਬਰ
ਆਮਦਨ ਕਰ ਵਿਭਾਗ ਨੇ ਅੱਜ ਕਥਿਤ ਟੈਕਸ ਚੋਰੀ ਦੇ ਕੇਸ ਵਿਚ ਮੀਡੀਆ ਉੱਦਮੀ ਰਾਘਵ ਬਹਿਲ ਦੇ ਘਰ ਅਤੇ ਦਫ਼ਤਰ ਦੀ ਤਲਾਸ਼ੀ ਲਈ। ਅਧਿਕਾਰੀਆਂ ਨੇ ਦੱਸਿਆ ਕਿ ਆਮਦਨ ਕਰ ਦੀ ਟੀਮ ਨੇ ਅੱਜ ਸਵੇਰੇ ਨੋਇਡਾ ਵਿਚ ਸ੍ਰੀ ਬਹਿਲ ਦੇ ਟਿਕਾਣਿਆਂ ਦੀ ਤਲਾਸ਼ੀ ਲਈ। ਸ੍ਰੀ ਬਹਿਲ ਉਸ ਵੇਲੇ ਮੁੰਬਈ ਵਿਚ ਸਨ ਅਤੇ ਉਨ੍ਹਾਂ ਇਕ ਬਿਆਨ ਵਿਚ ਦੱਸਿਆ ਕਿ ਉਹ ਦਿੱਲੀ ਆ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੀ ਪਤਨੀ ਅਤੇ ਮਾਂ ਨੂੰ ਘਰ ਵਿਚ ਬੰਦੀ ਬਣਾ ਲਿਆ ਗਿਆ। ਆਮਦਨ ਕਰ ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀ ਬਹਿਲ ਤੋਂ ਇਲਾਵਾ ਪੇਸ਼ੇਵਰ ਕਰਮੀ ਜੇ ਲਾਲਵਾਨੀ, ਅਨੂਪ ਜੈਨ ਅਤੇ ਅਭਿਮੰਨਯੂ ਦੇ ਟਿਕਾਣਿਆਂ ਦੀ ਵੀ ਤਲਾਸ਼ੀ ਲਈ ਗਈ। ਵਿਦੇਸ਼ੀ ਕੰਪਨੀਆਂ ਨਾਲ ਕਾਰੋਬਾਰੀ ਸਬੰਧਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਹ ਐਲਟੀਸੀਜੀ ਦਾ ਮਾਮਲਾ ਹੈ ਜਿਸ ਤਹਿਤ ਕਿਸੇ ਸੰਪਤੀ, ਸ਼ੇਅਰ ਜਿਹੇ ਅਸਾਸਿਆਂ ਤੋਂ ਹਾਸਲ ਹੋਏ ਲਾਭ ਉੱਤੇ ਟੈਕਸ ਅਦਾ ਕੀਤਾ ਜਾਂਦਾ ਹੈ।

Facebook Comment
Project by : XtremeStudioz