Close
Menu

ਆਸਟਰੇਲੀਆ ’ਚ ਇੱਕ ਰੋਜ਼ਾ ਲਈ ਖਲੀਲ ਅਤੇ ਉਨਾਦਕਟ ਬਾਰੇ ਚਰਚਾ ਕਰਨਗੇ ਚੋਣਕਾਰ

-- 15 February,2019

ਮੁੰਬਈ, 15 ਫਰਵਰੀ

ਭਾਰਤੀ ਚੋਣਕਾਰ ਆਸਟਰੇਲੀਆ ਦੇ ਖ਼ਿਲਾਫ਼ ਸੀਮਤ ਓਵਰਾਂ ਦੀ ਲੜੀ ਲਈ ਵਿਸ਼ਵ ਕੱਪ ਨੂੰ ਧਿਆਨ ਵਿਚ ਰੱਖ ਕੇ ਸ਼ੁੱਕਰਵਾਰ ਨੂੰ ਇੱਥੇ ਕ੍ਰਿਕਟ ਟੀਮ ਦੀ ਚੋਣ ਕਰਨਗੇ। ਵਿਸ਼ਵ ਕੱਪ ਲਈ ਹੁਣ ਸਿਰਫ਼ ਦੋ ਸਥਾਨ ਹੀ ਬਚੇ ਹਨ।
ਇਨ੍ਹਾਂ ਲਈ ਖਿਡਾਰੀ ਨਿਸਚਿਤ ਨਹੀਂ ਕੀਤੇ ਗਏ। ਇਨ੍ਹਾਂ ਵਿਚ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਦਾ ਵੀ ਇੱਕ ਸਥਾਨ ਹੈ। ਇਸ ਦੇ ਲਈ ਚੋਣਕਾਰ ਜੈਦੇਵ ਉਨਾਦਕਟ ਅਤੇ ਖ਼ਲੀਲ ਅਹਿਮਦ ਵਿਚੋਂ ਇੱਕ ਨੂੰ ਚੁਣਨਾ ਚਾਹੁੰਣਗੇ।
ਭਾਰਤੀ ਟੀਮ 24 ਫਰਵਰੀ ਤੋਂ ਆਸਟਰੇਲੀਆ ਨਾਲ ਸ਼ੁਰੂ ਹੋ ਹੋਣ ਵਾਲੀ ਘਰੇਲੂ ਲੜੀ ਵਿਚ ਦੋ ਟੀ-20 ਅੰਤਰਰਾਸ਼ਟਰੀ ਅਤੇ ਪੰਜ ਇੱਕ ਰੋਜ਼ਾ ਮੈਚ ਖੇਡੇਗੀ। 30 ਮਈ ਤੋਂ ਇੰਗਲੈਂਡ ਵਿੱਚ ਸ਼ੁਰੂ ਹੋ ਰਹੇ ਵਿਸ਼ਵ ਕੱਪ ਤੋਂ ਪਹਿਲਾਂ ਇਹ ਭਾਰਤ ਦੀ ਆਖ਼ਰੀ ਲੜੀ ਹੋਵੇਗੀ।
ਆਸਟਰੇਲੀਆ ਵਿਰੁੱਧ ਲੜੀ ਤੋਂ ਪਤਾ ਚੱਲੇਗਾ ਕਿ ਰਿਸ਼ਭ ਪੰਤ ਅਤੇ ਦਿਨੇਸ਼ ਕਾਰਤਿਕ ਵਿਚੋਂ ਕਿਹੜਾ ਖਿਡਾਰੀ ਵਿਸ਼ੇਸ਼ ਬੱਲੇਬਾਜ ਅਤੇ ਦੂਜੇ ਵਿਕਟਕੀਪਰ ਦੇ ਰੂਪ ਵਿੱਚ ਇੰਗਲੈਂਡ ਜਾਵੇਗਾ। ਕੇ ਐੱਲ ਰਾਹੁਲ ਵੀ ਭਾਰਤ (ਏ) ਦੀ ਤਰਫੋ਼ ਇੰਗਲੈਂਡ ਲਾਇਨਜ਼ ਵਿਰੁੱਧ ਦੋ ਚੰਗੀਆਂ ਪਾਰੀਆਂ ਖੇਡਣ ਬਾਅਦ ਤੀਜੇ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਟੀਮ ਵਿਚ ਸ਼ਾਮਲ ਹੋਣ ਦੇ ਦਾਅਵੇਦਾਰ ਬਣ ਗਏ ਹਨ।
ਇੱਕ ਰੋਜ਼ਾ ਲੜੀ ਤੋਂ ਪਹਿਲਾਂ ਟਵੰਟੀ-20 ਮੈਚ ਹੋਣਗੇ। ਇਨ੍ਹਾਂ ਵਿਚ ਉਪ ਕਪਤਾਨ ਰੋਹਿਤ ਸ਼ਰਮਾ ਨੂੰ ਅਰਾਮ ਦਿੱਤਾ ਜਾ ਸਕਦਾ ਹੈ ਤਾਂ ਜੋ ਉਹ ਇੱਕ ਰੋਜ਼ਾ ਲਈ ਤਾਜ਼ੇ ਦਮ ਹੋ ਕੇ ਉੱਤਰ ਸਕੇ।

ਚੋਣਕਾਰਾਂ ਨੇ ਵਿਸ਼ਵ ਕੱਪ ਦੇ ਲਈ 13 ਖਿਡਾਰੀਆਂ ਦੀ ਪਛਾਣ ਕਰ ਲਈ ਹੈ। ਇਨ੍ਹਾਂ ਵਿਚ ਵਿਰਾਟ ਕੋਹਲੀ, ਸ਼ਿਖ਼ਰ ਧਵਨ, ਰੋਹਿਤ ਸ਼ਰਮਾ, ਅੰਬਾਤੀ ਰਾਇਡੂ, ਮਹਿੰਦਰ ਸਿੰਘ ਧੋਨੀ, ਕੇਦਾਰ ਜਾਧਵ, ਹਾਰਦਿਕ ਪੰਡਿਆ, ਵਿਜੈ ਸ਼ੰਕਰ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰ੍ਹਾ ਅਤੇ ਮੁਹੰਮਦ ਸ਼ਮੀ ਸ਼ਾਮਲ ਹਨ। ਕਪਤਾਨ ਕੋਹਲੀ ਅਤੇ ਤੇਜ਼ ਗੇਂਦਬਾਜ਼ੀ ਦੇ ਆਗੂ ਬੁਮਰ੍ਹਾ ਅੰਤਿਮ ਡਰੈੱਸ ਰਿਹਰਸਲ ਲਈ ਵਾਪਸੀ ਕਰਨਗੇ। ਚੋਣਕਾਰਾਂ ਵੱਲੋਂ 16 ਜਾਂ 17 ਖਿਡਾਰੀਆਂ ਦੀ ਹੀ ਚੋਣ ਕਰਨ ਦੀ ਉਮੀਦ ਹੈ। ਅੰਤਿਮ ਦੋ ਸਥਾਨਾਂ ਲਈ ਘੱਟੋ ਘੱਟ ਚਾਰ ਦਾਅਵੇਦਾਰ ਮੈਦਾਨ ਵਿਚ ਹਨ ਅਤੇ ਇਹ ਇਸ ਉੱਤੇ ਨਿਰਭਰ ਕਰਦਾ ਹੈ ਕਿ ਟੀਮ ਪ੍ਰਬੰਧਕ ਕਿਸ ਤਰ੍ਹਾ ਦਾ ਕੰਬੀਨੇਸ਼ਨ ਚਾਹੁੰਦੇ ਹਨ।
ਤੇਜ਼ ਗੇਂਦਬਾਜ਼ੀ ਵਿਭਾਗ ਵਿਚ ਬੁਮਰ੍ਹਾ, ਸ਼ਮੀ ਅਤੇ ਭੁਵਨੇਸ਼ਵਰ ਦਾ ਹੋਣਾ ਤੈਅ ਹੈ ਪਰ ਵਿਲੱਖਣਤਾ ਕਾਇਮ ਕਰਨ ਲਈ ਚੋਣਕਾਰ ਟੀਮ ਵਿਚ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨੂੰ ਰੱਖਣ ਲਈ ਤਰਜੀਹ ਦੇ ਸਕਦੇ ਹਨ। ਉਨਾਦਕਟ ਨੂੰ ਤਜਰਬੇ ਦਾ ਲਾਭ ਮਿਲ ਸਕਦਾ ਹੈ। ਖ਼ਲੀਲ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚ ਖੇਡਿਆ ਹੈ।
ਪੰਤ ਅਤੇ ਕਾਰਤਿਕ ਵਿਚੋਂ ਇੱਕ ਦੀ ਚੋਣ ਕਰਨ ਲਈ ਚੋਣਕਾਰਾਂ ਨੂੰ ਕਾਫੀ ਬਹਿਸ ਮੁਵਾਹਸੇ ਵਿਚੋਂ ਲੰਘਣਾ ਪੈ ਸਕਦਾ ਹੈ। ਦੋਵੇਂ ਹੀ ਚੰਗੇ ਫਿਨਿਸ਼ਰ ਹਨ। ਪੰਤ ਨੂੰ ਤੀਜੇ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਵੀ ਰੱਖਿਆ ਜਾ ਸਕਦਾ ਹੈ। ਰਾਹੁਲ ਵੀ ਇਸ ਸਥਾਨ ਲਈ ਦੌੜ ਵਿਚ ਸ਼ਾਮਲ ਹੈ। ਉਸਨੂੰ ਟੀਮ ਪ੍ਰਬੰਧਕਾਂ ਦੀ ਵੀ ਹਮਾਇਤ ਹਾਸਲ ਹੈ। ਦੋਵਾਂ ਸਥਾਨਾਂ ਦੇ ਲਈ ਚਾਰਾਂ ਖਿਡਾਰੀਆਂ ਵਿਚ ਸਖਤ ਟੱਕਰ ਹੈ।

Facebook Comment
Project by : XtremeStudioz