Close
Menu

ਇੰਗਲੈਂਡ ਨੇ ਆਸਟਰੇਲੀਆ ਤੋਂ ਪਹਿਲਾ ਇੱਕ ਰੋਜ਼ਾ ਮੈਚ ਜਿੱਤਿਆ

-- 15 June,2018

ਲੰਡਨ, ਇੰਗਲੈਂਡ ਨੇ ਸਕਾਟਲੈਂਡ ਹੱਥੋਂ ਉਲਟਫੇਰ ਵਾਲੀ ਹਾਰ ਤੋਂ ਉਭਰਦਿਆਂ ਆਸਟਰੇਲੀਆ ਨੂੰ ਦੇਰ ਰਾਤ ਇੱਥੇ ਪਹਿਲੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਤਿੰਨ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਬਣਾ ਲਈ ਹੈ।
ਸਕਾਟਲੈਂਡ ਨੇ ਐਤਵਾਰ ਨੂੰ ਖੇਡੇ ਗਏ ਵੱਡੇ ਸਕੋਰ ਵਾਲੇ ਮੈਚ ਇੰਗਲੈਂਡ ਨੂੰ ਛੇ ਦੌੜਾਂ ਨਾਲ ਹਰਾਇਆ ਸੀ, ਪਰ ਇਯੋਨ ਮੌਰਗਨ ਦੀ ਅਗਵਾਈ ਵਾਲੀ ਟੀਮ ਆਸਟਰੇਲੀਆ ਖ਼ਿਲਾਫ਼ ਚੰਗੀ ਵਾਪਸੀ ਕਰਨ ਵਿੱਚ ਸਫਲ ਰਹੀ। ਆਸਟਰੇਲੀਆ ਨੇ ਓਵਲ ਵਿੱਚ ਖੇਡੇ ਗਏ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 47 ਓਵਰਾਂ ਵਿੱਚ 217 ਦੌੜਾਂ ਬਣਾਈਆਂ। ਗਲੈੱਨ ਮੈਕਸਵੈੱਲ ਨੇ ਸਭ ਤੋਂ ਵੱਧ 62 ਦੌੜਾਂ, ਜਦਕਿ ਐਸਟਨ ਐਗਰ ਨੇ 40 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਲਿਯਾਮ ਪਲੰਕੇਟ ਅਤੇ ਮੈਨ ਆਫ ਦਿ ਮੈਚ ਮੋਇਨ ਅਲੀ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਇੰਗਲੈਂਡ ਨੇ ਕਪਤਾਨ ਮੌਰਗਨ (69 ਦੌੜਾਂ) ਅਤੇ ਜੌਏ ਰੂਟ (50 ਦੌੜਾਂ) ਦੇ ਨੀਮ ਸੈਂਕੜਿਆਂ ਦੀ ਮਦਦ ਨਾਲ 44 ਓਵਰਾਂ ਵਿੱਚ ਸੱਤ ਵਿਕਟਾਂ ’ਤੇ 218 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।

Facebook Comment
Project by : XtremeStudioz