Close
Menu

ਉੱਤਰੀ ਕੋਰੀਆ ਨੂੰ ਪੈਟਰੋਲੀਅਮ ਉਤਪਾਦਾਂ ਦਾ ਨਿਰਯਾਤ ਨਹੀਂ ਕਰੇਗਾ ਚੀਨ

-- 23 September,2017

ਸ਼ੰਘਾਈ— ਚੀਨ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪ੍ਰਸਤਾਵ ਦਾ ਪਾਲਣ ਕਰਦੇ ਹੋਏ ਉੱਤਰੀ ਕੋਰੀਆ ਨੂੰ ਪੈਟਰੋਲੀਅਮ ਉਤਪਾਦਾਂ ਦਾ ਨਿਰਯਾਤ ਕਰਨ ਉੱਤੇ ਰੋਕ ਲਗਾਉਣ ਤੋਂ ਇਲਾਵਾ ਉਸ ਦੇ ਕੱਪੜਿਆਂ ਦੇ ਆਯਾਤ ਉੱਤੇ ਵੀ ਲਗਾਮ ਲਗਾਵੇਗਾ। ਚੀਨ ਦੇ ਵਣਜ ਮੰਤਰਾਲੇ ਨੇ ਆਪਣੀ ਵੈਬਸਾਈਟ ਉੱਤੇ ਇਕ ਬਿਆਨ ਜਾਰੀ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਬਿਆਨ ਅਨੁਸਾਰ ਚੀਨ ਇਕ ਅਕਤੂਬਰ ਤੋਂ ਰਿਫਾਈਨਡ ਪੈਟਰੋਲੀਅਮ ਉਤਪਾਦਾਂ ਤੋਂ ਇਲਾਵਾ ਕੁਦਰਤੀ ਗੈਸ ਦੇ ਨਿਰਯਾਤ ਉੱਤੇ ਵੀ ਰੋਕ ਲਗਾਵੇਗਾ। ਬਿਆਨ ਅਨੁਸਾਰ ਉੱਤਰੀ ਕੋਰੀਆ ਤੋਂ ਕੱਪੜਿਆਂ ਦੇ ਆਯਾਤ ਉੱਤੇ ਵੀ ਛੇਤੀ ਹੀ ਰੋਕ ਲਗਾਈ ਜਾਵੇਗੀ।

Facebook Comment
Project by : XtremeStudioz