Close
Menu

ਏਸ਼ੀਆਈ ਖੇਡਾਂ : ਭਾਰਤੀ ਮਹਿਲਾ ਬਾਸਕਿਟਬਾਲ ਟੀਮ ਦੀ ਲਗਾਤਾਰ ਦੂਜੀ ਹਾਰ

-- 20 August,2018

ਜਕਾਰਤਾ : ਭਾਰਤੀ ਮਹਿਲਾ ਬਾਸਕਿਟਬਾਲ ਟੀਮ ਦੇ 18ਵੇਂ ਏਸ਼ੀਆਈ ਖੇਡਾਂ ਦੇ ਗਰੁਪ ਏ ਮੁਕਾਬਲੇ ‘ਚ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਆਪਣੇ ਪਹਿਲੇ ਮੈਚ ‘ਚ ਕਜਾਕਿਸਤਾਨ ਤੋਂ 61-79 ਨਾਲ ਹਾਰੀ ਸੀ ਅਤੇ ਦੂਜੇ ਮੈਚ ‘ਚ ਉਸ ਨੂੰ ਐਤਵਾਰ ਨੂੰ ਤਾਈਪੇ ਤੋਂ 61-84 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦਾ ਤੀਜਾ ਮੁਕਾਬਲਾ ਸੋਮਵਾਰ ਨੂੰ ਸੰਯੁਕਤ ਕੋਰੀਆ ਨਾਲ ਹੋਵੇਗਾ। ਤਾਈਪੇ ਖਿਲਾਫ ਮੁਕਾਬਲੇ ‘ਚ ਭਾਰਤੀ ਟੀਮ ਨੇ ਪਹਿਲੇ ਕੁਆਰਟਰ ਹੀ ‘ਚ ਸੰਘਰਸ਼ ਦਿਖਾਇਆ ਅਤੇ ਸਕੋਰ 17-18 ਰਿਹਾ। ਤਾਈਪੇ ਨੇ ਅਗਲੇ ਤਿਨ ਕੁਆਰਟਰ 15-11, 31-17, 20-16 ਨਾਲ ਜਿੱਤੇ। ਭਾਰਤ ਦੇ ਵਲੋਂ ਜੀਨਾ ਸਕਾਰਿਆ ਨੇ 13, ਰਸਪ੍ਰੀਤ ਨੇ 12 ਅਤੇ ਸੰਗੀਤਾ ਨੇ 11 ਅੰਕ ਬਣਾਏ। ਤਾਈਪੇ ਲਈ ਜੂਚਿਨ ਪੇਂਗ ਨੇ 14 ਅਤੇ ਯੇਨਯੂ ਚੇਨ ਨੇ 13 ਅੰਕ ਬਣਾਏ। ਭਾਰਤੀ ਟੀਮ ਇਸ ਵਾਰ ਪੰਜ ਟੀਮਾਂ ਦੇ ਆਪਣੇ ਗਰੁਪ ‘ਚ ਚੌਥੇ ਸਥਾਨ ‘ਤੇ ਹੈ।

Facebook Comment
Project by : XtremeStudioz