Close
Menu

ਐਮ.ਐਚ.370 ਕ੍ਰੈਸ਼ ਮਾਮਲਾ : ਖੋਜੀ ਟੀਮ ਨੇ ਕੀਤਾ ਨਵਾਂ ਖੁਲਾਸਾ

-- 22 May,2018

ਕੈਨਬਰਾ – ਮਲੇਸ਼ੀਆਈ ਏਅਰਲਾਈਨਜ਼ ਦੇ ਜਹਾਜ਼ ਐਮ.ਐਚ.370 ਦੇ ਲਾਪਤਾ ਹੋਣ ਦੇ ਸਬੰਧ ਵਿਚ ਲਿਖੀ ਗਈ ਇਕ ਕਿਤਾਬ ਦੇ ਸਿੱਟੇ ਤੋਂ ਇਸ ਜਹਾਜ਼ ਨੂੰ ਲੱਭਣ ਲਈ ਬਣਾਈ ਗਈ ਤਲਾਸ਼ੀ ਟੀਮ ਦੇ ਡਾਇਰੈਕਟਰ ਨੇ ਅਸਹਿਮਤੀ ਜਤਾਈ ਹੈ। ਇਸ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਪਾਇਲਟ ਜਾਣ-ਬੁੱਝ ਕੇ ਜਹਾਜ਼ ਨੂੰ ਲੱਭਣ ਵਾਲੀ ਥਾਂ ਤੋਂ ਬਾਹਰ ਲੈ ਗਿਆ ਅਤੇ ਉਸ ਨੂੰ ਹਿੰਦ ਮਹਾਸਾਗਰ ਦੀ ਅਥਾਹ ਡੂੰਘਾਈ ਵਿਚ ਕ੍ਰੈਸ਼ ਕਰ ਦਿੱਤਾ। ਆਸਟ੍ਰੇਲੀਆਈ ਏਵੀਏਸ਼ਨ ਸੁਰੱਖਿਆ ਬਿਊਰੋ ਦਾ ਮੰਨਣਾ ਹੈ ਕਿ ਈਂਧਨ ਖਤਮ ਹੋਣਾ ਇਸ ਜਹਾਜ਼ ਦੇ ਹਾਦਸੇ ਦੀ ਮੁੱਖ ਵਜ੍ਹਾ ਸੀ ਅਤੇ ਇਹ ਕੁਆਲਾਲੰਪੁਰ ਤੋਂ ਬੀਜਿੰਗ ਆਉਣ ਦੌਰਾਨ 8 ਮਾਰਚ 2014 ਨੂੰ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਇਸ ਦੁਰਘਟਨਾ ਵਿਚ 239 ਯਾਤਰੀ ਅਤੇ ਕਰੂ ਮੈਂਬਰ ਮਾਰੇ ਗਏ। ਹਵਾਈ ਦੁਰਘਟਨਾਵਾਂ ਦੀ ਜਾਂਚ ਕਰਨ ਵਾਲੇ ਕੈਨੇਡੀਆਈ ਜਾਂਚਕਰਤਾ ਲੈਰੀ ਵਾਂਸ ਦੀ ਨਵੀਂ ਕਿਤਾਬ ਐਮ.ਐਚ.370 ਮਿਸਟਰੀ ਸਾਲਵਡ ਦੇ ਸਿੱਟੇ ਨੂੰ ਇਸ ਜਹਾਜ਼ ਦੀ ਭਾਲ ਮੁਹਿੰਮ ਦੇ ਡਾਇਰੈਕਟਰ ਪੀਟਰ ਫੌਲੀ ਨੇ ਰੱਦ ਕਰ ਦਿੱਤਾ ਹੈ। ਇਸ ਕਿਤਾਬ ਵਿਚ ਤਰਕ ਦਿੱਤਾ ਗਿਆ ਹੈ ਕਿ ਇਸ ਜਹਾਜ਼ ਦੇ ਡੈਨੇ ਦਾ ਹਿੱਸਾ ਅਫਰੀਕਾ ਦੇ ਸਮੁੰਦਰੀ ਕੰਢੇ ਉੱਤੇ 2015 ਅਤੇ 2016 ਵਿਚ ਮਿਲਿਆ ਸੀ। ਡੈਨੋਂ ਦਾ ਇਥੋਂ ਮਿਲਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਇਸ ਜਹਾਜ਼ ਦੇ ਪਾਇਲਟ ਜਹਾਰੀ ਅਹਿਮਦ ਸ਼ਾਹ ਨੇ ਪਹਿਲਾਂ ਤੋਂ ਤੈਅ ਤਰੀਕੇ ਨਾਲ ਜਹਾਜ਼ ਨੂੰ ਦੂਰ ਲਿਜਾ ਕੇ ਸਮੁੰਦਰ ਦੀ ਅਥਾਹ ਡੂੰਘਾਈ ਵਿਚ ਕ੍ਰੈਸ਼ ਕਰਵਾ ਦਿੱਤਾ।

Facebook Comment
Project by : XtremeStudioz