Close
Menu

ਐੱਸ.ਸੀ.ਓ. ਬੈਠਕ ‘ਚ ਅੱਤਵਾਦ ਹੋਵੇਗਾ ਮੁੱਖ ਏਜੰਡਾ : ਚੀਨ

-- 24 April,2018

ਬੀਜਿੰਗ— ਚੀਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਇਸ ਹਫਤੇ ਹੋਣ ਵਾਲੀ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੀ ਬੈਠਕ ‘ਚ ਅੱਤਵਾਦ ਨਾਲ ਮੁਕਾਬਲਾ ਚਰਚਾ ਦਾ ਮੁੱਖ ਵਿਸ਼ਾ ਹੋਵੇਗਾ। ਰੱਖਿਆ ਮੰਤਰੀ ਵੇਂਗ ਫੇਂਗਹੇ ਨੇ ਬੀਜਿੰਗ ‘ਚ ਸੰਗਠਨ ਦੇ ਮੈਂਬਰ ਅੱਠ ਦੇਸ਼ਾਂ ਦੇ ਰੱਖਿਆ ਅਧਿਕਾਰੀਆਂ ਨੂੰ ਕਿਹਾ ਕਿ ਸਮੂਹ ਸ਼ਾਂਤੀ ਲਈ ਇਕ ਤਾਕਤ ਦੇ ਰੂਪ ‘ਚ ਖੜ੍ਹਾ ਹੈ। ਮੰਗਲਵਾਰ ਨੂੰ ਸਮੂਹ ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀ ਵੀ ਬੈਠਕ ਕਰ ਰਹੇ ਹਨ ਤੇ ਚੀਨ ਦੇ ਬੰਦਰਗਾਹ ਸ਼ਹਿਰ ਕਿੰਗਦਾਓ ‘ਚ ਜੂਨ ‘ਚ ਮੈਂਬਰ ਦੇਸ਼ਾਂ ਦੇ ਸਰਕਾਰ ਦੇ ਮੁਖੀਆਂ ਦੀ ਬੈਠਕ ਹੋਵੇਗੀ।
ਅਜਿਹਾ ਲਗਦਾ ਹੈ ਕਿ ਚੀਨ ਨੂੰ ਉਮੀਦ ਹੈ ਕਿ ਚਰਚਾ ਦਾ ਮੁੱਖ ਵਿਸ਼ਾ ਅੱਤਵਾਦ ਹੋਣ ਨਾਲ ਉਹ ਆਪਣੇ ਇਥੇ ਹੇਠਲੇ ਪੱਧਰ ਦੇ ਵੱਖਵਾਦੀ ਬਾਗੀ ਖਾਸਕਰ ਤੁਰਕ ਭਾਸ਼ੀ ਸ਼ਿਨਜਿਯਾਂਗ ‘ਚ ਬਾਗੀਆਂ ਨੂੰ ਸਰਹੱਦ ਪਾਰ ਤੋਂ ਮਿਲਣ ਵਾਲੀ ਮਦਦ ਦੇ ਖਤਰਿਆਂ ਤੋਂ ਨਜਿੱਠਣ ਲਈ ਸਮੂਹ ਦੀ ਵਰਤੋਂ ਕਰ ਸਕਦਾ ਹੈ। ਐੱਸ.ਸੀ.ਓ. ਦੇ ਮੈਂਬਰ ਦੇਸ਼ਾਂ ‘ਚ ਚੀਨ, ਰੂਸ, ਭਾਰਤ, ਪਾਕਿਸਤਾਨ, ਕਜ਼ਾਕਿਸਤਾਨ, ਕਿਰਗਿਸਤਾਨ ਤੇ ਉਜ਼ਬੇਕਿਸਤਾਨ ਸ਼ਾਮਲ ਹੈ। ਵੇਈ ਨੇ ਕਿਹਾ ਕਿ ਮੈਂਬਰ ਦੇਸ਼ਾਂ ਦੇ ਰੱਖਿਆ ਮੰਤਰਾਲਿਆਂ ‘ਚ ਸਹਿਯੋਗ ਨਾਲ ”ਖੇਤਰ ਤੇ ਵਿਸ਼ਵ ‘ਚ ਸ਼ਾਂਤੀ ਬਣਾਏ ਰੱਖਣ ‘ਚ ਅਹਿਮ ਯੋਗਦਾਨ ਮਿਲਿਆ ਹੈ।” ਉਨ੍ਹਾਂ ਕਿਹਾ ਕਿ ਬੈਠਕ ‘ਚ ਦੱਖਣੀ ਚੀਨ ਸਾਗਰ ਦੇ ਵਿਸ਼ੇ ‘ਤੇ ਵੀ ਚਰਚਾ ਹੋਵੇਗੀ।

Facebook Comment
Project by : XtremeStudioz