Close
Menu

ਕਮਲ ਹਾਸਨ ਦੀ ਪਾਰਟੀ ਦੇ ਗਠਨ ਮੌਕੇ ਮੌਜੂਦ ਹੋਣਗੇ ਕੇਜਰੀਵਾਲ

-- 21 February,2018

ਨਵੀਂ ਦਿੱਲੀ, 21 ਫਰਵਰੀ
ਸਾਬਕਾ ਫਿਲਮ ਅਦਾਕਾਰ ਕਮਲ ਹਾਸਨ ਵੱਲੋਂ ਬਣਾਈ ਜਾ ਰਹੀ ਸਿਆਸੀ ਪਾਰਟੀ ਸਬੰਧੀ ਮਦੁਰਾਇ ਵਿੱਚ ਹੋਣ ਵਾਲੇ ਸਮਾਗਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਿਰਕਤ ਕਰਨਗੇ। ਇਹ ਸੂਚਨਾ ਅਦਾਕਾਰ ਕਮਲ ਹਸਨ ਦੇ ਨਜ਼ਦੀਕੀ ਸੂਤਰਾਂ ਵੱਲੋਂ ਇਥੇ ਦਿੱਤੀ ਗਈ। ਸ੍ਰੀ ਹਾਸਨ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਕੇਜਰੀਵਾਲ ਵੱਲੋਂ ਇਸ ਸਮਾਗਮ ਨੂੰ ਸੰਬੋਧਨ ਕਰਨ ਦੀ ਵੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਸਤੰਬਰ 2017 ਵਿੱਚ ਇਥੇ ਸ੍ਰੀ ਹਾਸਨ ਨਾਲ ਮੁਲਾਕਾਤ ਕੀਤੀ ਸੀ ਉਦੋਂ ਇਸ ਸਾਬਕਾ ਫਿਲਮ ਅਦਾਕਾਰ ਨੇ ਆਪਣੀ ਰਾਜਨੀਤਕ ਪਾਰੀ ਸ਼ੁਰੂ ਕਰਨ ਦੇ ਸੰਕੇਤ ਦਿੱਤੇ ਸਨ। ਇਕ ਟਵਿੱਟਰ ਪੋਸਟ ਅਨੁਸਾਰ ਸ੍ਰੀ ਹਾਸਨ ਮਦੁਰਾਇ ਵਿੱਚ ਹੋਣ ਵਾਲੇ ਸਮਾਗਮ ਵਿੱਚ ਮਹਿਮਾਨਾਂ ਦਾ ਸਵਾਗਤ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਕੱਲ੍ਹ ਉਹ ਜ਼ਿੰਦਗੀ ਦੇ ਨਵੀਂ ਯਾਤਰਾ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਵੀਂ ਪਾਰਟੀ ਦਾ ਪਰਚਮ ਸ਼ਾਮ ਛੇ ਵਜੇ ਮਦੁਰਾਇ ਦੇ ਓਥਕਡਾਈ ਗਰਾਊਂਡ ਵਿੱਚ ਫਹਿਰਾਇਆ ਜਾਵੇਗਾ। 

Facebook Comment
Project by : XtremeStudioz