Close
Menu

ਕਰਤਾਰਪੁਰ ਗੁਰਦੁਆਰੇ ਦੇ ਦਰਸ਼ਨ ਲਈ ਸਿੱਧਾ ਰਸਤਾ ਖੋਲ੍ਹ ਸਕਦਾ ਹੈ ਪਾਕਿਸਤਾਨ

-- 20 August,2018

ਇਸਲਾਮਾਬਾਦ- ਪਾਕਿਸਤਾਨ ਭਾਰਤ ਦੇ ਗੁਰਦਾਸਪੁਰ ਬਾਰਡਰ ਤੋਂ 3 ਕਿਲੋਮੀਟਰ ਦੂਰ ਇਤਹਾਸਿਕ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਲਈ ਸਿੱਧਾ ਰਸਤਾ ਖੋਲ੍ਹ ਸਕਦਾ ਹੈ। ਸਿੱਖ ਸ਼ਰਨਾਰਥੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਦਿਹਾੜੇ ‘ਤੇ ਕਰਤਾਰਪੁਰ ਜਾ ਕੇ ਇਸ ਗੁਰਦੁਆਰੇ ਦੇ ਦਰਸ਼ਨ ਕਰ ਸਕਦੇ ਹਨ।

ਪੰਜਾਬ ਸਰਕਾਰ ‘ਚ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਪਾਕਿਸਤਾਨ ਦੇ ਫ਼ੌਜ਼ ਮੁਖੀ ਕਮਰ ਜਾਵੇਦ ਬਾਜਵਾ ਨਾਲ ਮੁਲਾਕਾਤ ਤੋਂ ਬਾਅਦ ਇਸਲਾਮਾਬਾਦ ਵਿਖੇ ਇੱਖ ਪ੍ਰੈੱਸ-ਕਾਨਫਡਰੰਸ ਵਿਚ ਇਸ ਗੱਲ ਦਾ ਐਲਾਨ ਕੀਤਾ।

ਸਿੱਧੂ ਨੇ ਕਿਹਾ ਕਿ,” ਮੈਂ ਸੋਚ ਰਿਹਾ ਸੀ ਕਿ ਮੈਂ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਹ ਨਨਕਾਣਾ ਸਾਹਿਬ ਲੈ ਕੇ ਆਵਾਂਗਾ, ਅਸੀਂ ਵੀ ਸੋਚ ਰਹੇ ਸਾਂ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪਰਵ ‘ਤੇ ਕਰਤਾਰਪੁਰ ਦੇ ਗੇਟ ਖੋਲ੍ਹ ਦਿੱਤੇ ਜਾਣ, ਜਨਰਲ ਬਾਜਵਾ ਮੇਰੇ ਕੋਲ ਆਏ ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਗੇਟ ਖੋਲ੍ਹਣ ਬਾਰੇ ਸੋਚ ਰਹੇ ਹਾਂ, ਫਿਰ ਉਨ੍ਹਾਂ ਨੇ ਮੈਨੂੰ ਗਲੇ ਲਗਾ ਲਿਆ, ਬਿਨ੍ਹਾਂ ਮੰਗਿਆ ਹੀ ਮੈਨੂੰ ਸਭ ਕੁਝ ਮਿਲ ਗਿਆ। ਉਹ ਵੀ ਸ਼ਾਂਤੀ ਚਾਹੁੰਦੇ ਹਨ।”

ਸਿੱਖ ਸਮੁਦਾਏ ਲੰਬੇ ਸਮੇਂ ਤੋਂ ਇਸ ਅੰਤਰਰਾਸ਼ਟਰੀ ਬਾਰਡਰ ਨੂੰ ਖੋਲ੍ਹਣ ਦੀ ਮੰਗ ਕਰ ਰਿਹਾ ਸੀ। ਆਜ਼ਾਦੀ ਤੋਂ ਬਾਅਦ ਸਿੱਖਾਂ ਦਾ ਇਹ ਧਾਰਮਿਕ ਸੰਸਥਾਨ ਪਾਕਿਸਤਾਨ ‘ਚ ਆ ਗਿਆ ਸੀ।

ਹਾਲਾਂਕਿ ਬੀਜੇਪੀ ਦੇ ਪੰਜਾਬ ਪ੍ਰਧਾਨ ਸਵੇਤ ਮਲਿਕ ਨੇ ਕਿਹਾ ਕਿ ਸਿੱਧੂ ਕਰਕੇ ਦੇਸ਼ ਦਾ ਬਦਨਾਮੀ ਹੋਈ ਹੈ। ਉਨ੍ਹਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ।

Facebook Comment
Project by : XtremeStudioz