Close
Menu

ਕਸ਼ਯਪ ਹਾਂਗਕਾਂਗ ਓਪਨ ਦੇ ਮੁੱਖ ਡਰਾਅ ‘ਚ ਪਹੁੰਚੇ

-- 13 November,2018

ਨਵੀਂ ਦਿੱਲੀ— ਗੈਰ ਦਰਜਾ ਪ੍ਰਾਪਤ ਭਾਰਤੀ ਖਿਡਾਰੀ ਪਾਰੂਪੱਲੀ ਕਸ਼ਯਪ ਨੇ ਹਾਂਗਕਾਂਗ ਓਪਨ ਬੈਡਮਿੰਟਨ ਟੂਰਨਾਮੈਂਟ ‘ਚ ਆਪਣਾ ਕੁਆਲੀਫਾਇਰ ਮੁਕਾਬਲਾ ਜਿੱਤ ਕੇ ਮੰਗਲਵਾਰ ਨੂੰ ਪੁਰਸ਼ ਸਿੰਗਲ ਦੇ ਮੁੱਖ ਡਾਰਅ ‘ਚ ਪ੍ਰਵੇਸ਼ ਕਰ ਲਿਆ। ਪਾਰੂਪੱਲੀ ਨੇ ਪੁਰਸ਼ ਸਿੰਗਲ ਕੁਆਲੀਫਿਕੇਸ਼ਨ ‘ਚ ਚੋਟੀ ਦਾ ਦਰਜਾ ਪ੍ਰਾਪਤ ਚੀਨੀ ਤਾਈਪੇ ਦੇ ਸੂ ਜੇਨ ਹਾਓ ਨੂੰ ਇਕ ਘੰਟੇ ਤਿੰਨ ਮਿੰਟ ਤਕ ਚਲੇ ਸੰਘਰਸ਼ਪੂਰਨ ਮੁਕਾਬਲੇ ‘ਚ 21-7, 12-21, 21-18 ਨਾਲ ਹਰਾ ਕੇ ਮੁੱਖ ਡਰਾਅ ‘ਚ ਜਗ੍ਹਾ ਬਣਾਈ। ਇਸ ਤੋਂ ਪਹਿਲਾਂ ਭਾਰਤੀ ਖਿਡਾਰੀ ਨੂੰ ਕੁਆਲੀਫਿਕੇਸ਼ਨ ਦੇ ਪਹਿਲੇ ਦੌਰ ‘ਚ ਮਲੇਸ਼ੀਆ ਦੇ ਇਸਕੰਦਰ ਜਲਕਾਨੈਨ ਦੇ ਖਿਲਾਫ ਵਾਕਓਵਰ ਮਿਲਿਆ ਸੀ।

ਪਾਰੂਪੱਲੀ ਦਾ ਹੁਣ ਮੁੱਖ ਡਰਾਅ ਦੇ ਪਹਿਲੇ ਦੌਰ ‘ਚ ਸਤਵਾਂ ਦਰਜਾ ਪ੍ਰਾਪਤ ਇੰਡੋਨੇਸ਼ੀਆ ਦੇ ਐਂਥੋਨੀ ਦੇ ਖਿਲਾਫ ਕਰੀਅਰ ਦਾ ਦੂਜਾ ਮੁਕਾਬਲਾ ਹੈ। ਦੋਹਾਂ ਵਿਚਾਲੇ ਸਾਲ 2017 ‘ਚ ਫਰੈਂਚ ਓਪਨ ‘ਚ ਮੁਕਾਬਲਾ ਹੋਇਆ ਸੀ ਜਿੱਥੇ ਇੰਡੋਨੇਸ਼ੀਆਈ ਖਿਡਾਰੀ ਜੇਤੂ ਰਹੇ ਸਨ। ਮਿਕਸਡ ਡਬਲਜ਼ ਦੇ ਪਹਿਲੇ ਦੌਰ ‘ਚ ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਅਸ਼ਵਿਨੀ ਪੋਨੱਪਾ ਦੀ ਜੋੜੀ ਨੇ ਜਿੱਤ ਨਾਲ ਸ਼ੁਰੂਆਤ ਕਰਦੇ ਹੋਏ ਚੀਨੀ ਤਾਈਪੇ ਦੇ ਵਾਂਗ ਚੀ ਲਿਨ ਅਤੇ ਲੀ ਚੀਆ ਸਿਨ ਦੀ ਜੋੜੀ ਨੂੰ 21-16, 19-21, 21-14 ਨਾਲ ਹਰਾ ਕੇ ਦੂਜੇ ਦੌਰ ‘ਚ ਪ੍ਰਵੇਸ਼ ਕਰ ਲਿਆ। ਭਾਰਤੀ ਜੋੜੀ ਦਾ ਦੂਜਾ ਦੌਰ ‘ਚ ਚੀਨੀ ਤਾਈਪੈ ਦੇ ਹੀ ਲੀ ਯਾਂਗ ਅਤੇ ਸੂਨ ਯਾ ਚਿੰਗ ਦੀ ਜੋੜੀ ਨਾਲ ਮੁਕਾਬਲਾ ਹੋਵੇਗਾ।

Facebook Comment
Project by : XtremeStudioz