Close
Menu

ਕੇਂਦਰੀ ਮੰਤਰੀ ਅਠਾਵਲੇ ਨੂੰ ਥੱਪੜ ਮਾਰਨ ਦੀ ਕੋਸ਼ਿਸ਼

-- 10 December,2018

ਠਾਣੇ/ਮੁੰਬਈ, 10 ਦਸੰਬਰ
ਇਥੇ ਠਾਣੇ ਜ਼ਿਲ੍ਹੇ ਵਿੱਚ ਬੀਤੀ ਰਾਤ ਇਕ ਜਨਤਕ ਸਮਾਗਮ ਦੌਰਾਨ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੂੰ ਕਥਿਤ ਥੱਪੜ ਮਾਰਨ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਤੀਹ ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਨ ਮਗਰੋਂ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।
ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਰਿਪਬਲਿਕਨ ਪਾਰਟੀ (ਅਠਾਵਲੇ) ਦੇ ਮੁਖੀ ਰਾਮਦਾਸ ਅਠਾਵਲੇ ਸ਼ਨਿਚਰਵਾਰ ਰਾਤ ਨੂੰ ਇਥੇ ਅੰਬਰਨਾਥ ਕਸਬੇ ਵਿੱਚ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਤਕਰੀਰ ਦੇਣ ਮਗਰੋਂ ਸ੍ਰੀ ਅਠਾਵਲੇ ਜਦੋਂ ਸਟੇਜ ਤੋਂ ਉਤਰ ਰਹੇ ਸਨ ਤਾਂ ਪ੍ਰਵੀਨ ਗੋਸਾਵੀ ਨਾਂ ਦਾ ਵਿਅਕਤੀ ਉਨ੍ਹਾਂ ਦੇ ਗਲ ਵਿੱਚ ਹਾਰ ਪਾਉਣ ਦੇ ਬਹਾਨੇ ਉਨ੍ਹਾਂ ਨਜ਼ਦੀਕ ਗਿਆ ਤੇ ਕਥਿਤ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਨਜ਼ਦੀਕ ਖੜੇ ਲੋਕਾਂ ਨੇ ਉਸ ਨੂੰ ਫੜ ਲਿਆ ਤੇ ਭੁਗਤ ਸੰਵਾਰਨ ਮਗਰੋਂ ਪੁਲੀਸ ਦੇ ਹਵਾਲੇ ਕਰ ਦਿੱਤਾ।
ਅਧਿਕਾਰੀ ਨੇ ਕਿਹਾ ਗੋਸਾਵੀ, ਸਮਾਜਿਕ ਨਿਆਂ ਤੇ ਸਸ਼ਕਤੀਕਰਨ ਬਾਰੇ ਰਾਜ ਮੰਤਰੀ ਨੂੰ ਥੱਪੜ ਮਾਰਨ ਹੀ ਲੱਗਾ ਸੀ ਕਿ ਨੇੜੇ ਖੜੇ ਲੋਕਾਂ ਤੇ ਪੁਲੀਸ ਨੇ ਉਹਦੀ ਇਹ ਕੋਸ਼ਿਸ਼ ਨਾਕਾਮ ਕਰ ਦਿੱਤੀ। ਪੁਲੀਸ ਮੁਤਾਬਕ ਗੋਸਾਵੀ ਨੂੰ ਪਹਿਲਾਂ ਉਲਹਾਸਨਗਰ ਕਸਬੇ ਦੇ ਇਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਤੇ ਮਗਰੋਂ ਮੁੰਬਈ ਦੇ ਸਰਕਾਰੀ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗੋਸਾਵੀ ਪਹਿਲਾਂ ਅਠਾਵਲੇ ਦੀ ਪਾਰਟੀ ਦਾ ਮੈਂਬਰ ਸੀ, ਪਰ ਉਸ ਨੂੰ ਆਰਟੀਆਈ ਦਾ ਡਰਾਵਾ ਦੇ ਕੇ ਲੋਕਾਂ ਨੂੰ ਬਲੈਕਮੇਲ ਕਰਨ ਦੇ ਦੋਸ਼ ਵਿੱਚ ਪਾਰਟੀ ’ਚੋਂ ਕੱਢ ਦਿੱਤਾ ਗਿਆ ਸੀ। ਇਸ ਪ੍ਰੇਸ਼ਾਨੀ ਦੇ ਚਲਦਿਆਂ ਗੋਸਾਵੀ ਨੇ ਅਠਾਵਲੇ ਨੂੰ ਕਥਿਤ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ।

Facebook Comment
Project by : XtremeStudioz