Close
Menu

ਕੈਨੇਡਾ ‘ਚ ਪੰਜਾਬੀ ਡਰਾਈਵਰ ‘ਤੇ ਲੱਗੇ ਗੰਭੀਰ ਦੋਸ਼, ਪੁਲਸ ਨੇ ਕੀਤਾ ਗ੍ਰਿਫਤਾਰ

-- 24 May,2017

ਟੋਰਾਂਟੋ— ਕੈਨੇਡਾ ‘ਚ ਇਕ ਸਿੱਖ ਨੌਜਵਾਨ ਨੂੰ ਕੁੜੀ ਨੂੰ ਅਗਵਾ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਕੁੜੀ ਨੇ ਕਿਹਾ ਹੈ ਕਿ 24 ਸਾਲਾ ਸੁੱਖਬਾਜ ਸਿੰਘ ਨੇ 18 ਸਾਲਾ ਕੁੜੀ ਨੂੰ ਅਗਵਾ ਕਰਨ ਅਤੇ ਉਸ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਕੁੜੀ ਨੇ ਐਤਵਾਰ ਨੂੰ ਸ਼ਾਮ 4 ਵਜੇ ਐਗਲੀਟੋਨ ਅਵੈਨਿਊ ਈਸਟ ਨੇੜਿਓਂ ਇਕ ਉਬੇਰ ਟੈਕਸੀ ਸਾਲਮ ਕੀਤੀ। ਡਰਾਈਵਰ ਸੁੱਖਬਾਜ ਨੇ ਉਸ ਨਾਲ ਫਾਲਤੂ ਗੱਲਾਂ ਕੀਤੀਆਂ ਅਤੇ ਤੰਗ ਕੀਤਾ। ਉਹ ਜਾਣ-ਬੁੱਝ ਕੇ ਉਸ ਕੋਲੋਂ ਜਾਂਚ ਕਰ ਰਿਹਾ ਸੀ। ਜਦ ਕੁੜੀ ਨੇ ਗੱਡੀ ‘ਚੋਂ ਬਾਹਰ ਜਾਣ ਦੀ ਗੱਲ ਕਹੀ ਤਾਂ ਸੁੱਖਬਾਜ ਨੇ ਉੁਸ ਨੂੰ ਜਾਣ ਵੀ ਨਾ ਦਿੱਤਾ। ਉਹ ਧੱਕੇ ਨਾਲ ਹੀ ਕਿਸੇ ਹੋਰ ਰਸਤੇ ਤੋਂ ਜਾਣ ਲੱਗਾ। ਇਸ ਕੁੜੀ ਨੇ ਦੱਸਿਆ ਕਿ ਉਹ ਮੁਸ਼ਕਲ ਨਾਲ ਉਸ ਕੋਲੋਂ ਬਚ ਸਕੀ ਅਤੇ ਉਸ ਨੇ ਪੁਲਸ ਨੂੰ ਫੋਨ ਕੀਤਾ। 22 ਮਈ ਦਿਨ ਸੋਮਵਾਰ ਨੂੰ ਪੁਲਸ ਨੇ ਬਿਲੇਵਿਲੇ ਤੋਂ ਸੁੱਖਬਾਜ ਨੂੰ ਗ੍ਰਿਫਤਾਰ ਕਰ ਲਿਆ।

Facebook Comment
Project by : XtremeStudioz