Close
Menu

ਕ੍ਰੋਏਸ਼ੀਆ ਨੇ ਭਾਰਤ ਨੂੰ 5-0 ਨਾਲ ਹਰਾਇਆ

-- 05 September,2018

ਨਵੀਂ ਦਿੱਲੀ— ਭਾਰਤੀ ਅੰਡਰ-19 ਫੁੱਟਬਾਲ ਟੀਮ ਨੂੰ ਚਾਰ ਦੇਸ਼ਾਂ ਦੇ ਫੁੱਟਬਾਲ ਟੂਰਨਾਮੈਂਟ ਦੇ ਪਹਿਲੇ ਮੈਚ ‘ਚ ਕ੍ਰੋਏਸ਼ੀਆ ਦੇ ਹੱਥੋਂ ਮੰਗਲਵਾਰ ਰਾਤ 0-5 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। 

ਮੇਜ਼ਬਾਨ ਕ੍ਰੋਏਸ਼ੀਆ ਨੇ ਆਪਣੀ ਜ਼ਮੀਨ ‘ਤੇ ਖੇਡੇ ਜਾ ਰਹੇ ਇਸ ਟੂਰਨਾਮੈਂਟ ਦੇ ਇਸ ਮੈਚ ਦੇ 14ਵੇਂ ਮਿੰਟ ‘ਚ ਭਾਰਤੀ ਡਿਫੈਂਸ ਨੂੰ ਅਸਫਲ ਕਰਦੇ ਹੋਏ 1-0 ਦੀ ਬੜ੍ਹਤ ਬਣਾ ਲਈ। ਇਸ ਤੋਂ ਕੁਝ ਹੀ ਮਿੰਟਾਂ ਬਾਅਦ ਕ੍ਰੋਏਸ਼ੀਆ ਨੇ 20ਵੇਂ ਮਿੰਟ ‘ਚ ਦੂਜਾ ਗੋਲ ਦਾਗ ਕੇ 2-0 ਬੜ੍ਹਤ ਬਣਾ ਲਈ। ਮੈਚ ਦੇ 24ਵੇਂ ਮਿੰਟ ਭਾਰਤ ਨੂੰ ਗੋਲ ਕਰਨ ਦਾ ਮੌਕਾ ਮਿਲਿਆ ਪਰ ਵਿਰੋਧੀ ਧਿਰ ਨੇ ਭਾਰਤ ਨੂੰ ਸਫਲ ਨਾ ਹੋਣ ਦਿੱਤਾ। ਹਾਫ ਟਾਈਮ ਤੋਂ ਪਹਿਲਾਂ ਕ੍ਰੋਏਸ਼ੀਆ ਨੇ 37ਵੇਂ ਅਤੇ 44ਵੇਂ ਮਿੰਟ ‘ਚ ਗੋਲ ਕਰਕੇ 4-0 ਦੀ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਕ੍ਰੋਏਸ਼ੀਆ ਨੇ 5-0 ਦੀ ਬੜ੍ਹਤ ਬਣਾ ਲਈ ਤੇ ਮੈਚ ਜਿੱਤ ਲਿਆ।

Facebook Comment
Project by : XtremeStudioz