Close
Menu

ਗੁਆਨਾ ਹਵਾਈ ਅੱਡੇ ‘ਤੇ ਜਹਾਜ਼ ਹਾਦਸਾਗ੍ਰਸਤ

-- 09 November,2018

ਜਾਰਜਟਾਊਨ— ਗੁਆਨਾ ਦੀ ਰਾਜਧਾਨੀ ਜਾਰਜਟਾਊਨ ‘ਚ ਸ਼ੁੱਕਰਵਾਰ ਨੂੰ ਹਵਾਈ ਅੱਡੇ ‘ਤੇ ਉਤਰਦੇ ਸਮੇਂ ਇਕ ਬੋਇੰਗ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ 6 ਲੋਕ ਜ਼ਖਮੀ ਹੋ ਗਏ। ਆਵਾਜਾਈ ਮੰਤਰੀ ਨੇ ਇਹ ਜਾਣਕਾਰੀ ਦਿੱਤੀ ਹੈ। ਆਵਾਜਾਈ ਮੰਤਰੀ ਡੈਵਿਡ ਪੇਟਰਸਨ ਨੇ ਦੱਸਿਆ ਕਿ ਟੋਰਾਂਟੋ ਜਾਣ ਵਾਲੇ ਫਲਾਈ ਜਮੈਕਾ ਏਅਰ ਲਾਇੰਸ ਦੇ ਜਹਾਜ਼ ‘ਚ ਉਡਾਣ ਭਰਨ ਦੇ ਤੁਰੰਤ ਬਾਅਦ ਹਾਇਡਰੋਲਿਕ ਸਮੱਸਿਆ ਦਾ ਪਤਾ ਚੱਲਿਆ, ਜਿਸ ਤੋਂ ਬਾਅਦ ਜਹਾਜ਼ ਹਵਾਈ ਅੱਡੇ ਵਾਪਸ ਪਰਤਿਆ। ਪਰ ਹਵਾਈਪੱਟੀ ‘ਤੇ ਉਤਰਦੇ ਸਮੇਂ ਜਹਾਜ਼ ਤਿਲਕ ਕੇ ਹਾਦਸਾਗ੍ਰਸਤ ਹੋ ਗਿਆ।

Facebook Comment
Project by : XtremeStudioz