Close
Menu

ਗੁਜਰਾਤ ਵਿਧਾਨ ਸਭਾ ਚੋਣਾਂ: ਭਾਜਪਾ ਦੀ 5ਵੀਂ ਸੂਚੀ ‘ਚ 13 ਉਮੀਦਵਾਰ

-- 24 November,2017

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਅੱਜ ਯਾਨੀ ਸ਼ੁੱਕਰਵਾਰ ਨੂੰ 13 ਉਮੀਦਵਾਰਾਂ ਦੀ 5ਵੀਂ ਸੂਚੀ ਜਾਰੀ ਕੀਤੀ, ਜਿਸ ‘ਚ ਗੁਜਰਾਤੀ ਫਿਲਮ ਦੇ ਸੁਪਰਸਟਾਰ ਹੀਤੂ ਕਨੋਡੀਆ ਉਰਸ਼ ਹਿਤੇਸ਼ ਕਨੋਡੀਆ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਇਡਰ (ਸੁਰੱਖਿਅਤ) ਸੀਟ ਤੋਂ ਉਤਾਰਿਆ ਗਿਆ ਹੈ। ਇਸ ਤਰ੍ਹਾਂ ਨਾਲ ਪਾਰਟੀ ਹੁਣ ਤੱਕ 148 ਉਮੀਦਵਾਰ ਐਲਾਨ ਕਰ ਚੁਕੀ ਹੈ। ਇਸ ਤੋਂ ਪਹਿਲਾਂ ਪਾਰਟੀ ਤਿੰਨ ਸੂਚੀਆਂ ‘ਚ 70, 36 ਅਤੇ 28 ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕਰ ਚੁਕੀ ਹੈ। 21 ਤਰੀਕ ਨੂੰ ਚੌਥੀ ਸੂਚੀ ‘ਚ ਸਿਰਫ ਉਮੀਦਵਾਰ ਦਾ ਨਾਂ ਐਲਾਨ ਕੀਤਾ ਗਿਆ ਸੀ। ਉਨ੍ਹਾਂ 13 ਸੀਟਾਂ ‘ਤੇ ਦੂਜੇ ਪੜਾਅ ‘ਚ 14 ਦਸੰਬਰ ਨੂੰ ਵੋਟਿੰਗ ਹੋਵੇਗੀ। ਇਨ੍ਹਾਂ 13 ਉਮੀਦਵਾਰਾਂ ‘ਚੋਂ 5 ਨਵੇਂ ਚਿਹਰੇ ਹਨ। ਉੱਤਰ ਗੁਜਰਾਤ ਦੀ ਊਂਝਾ ਸੀਟ ਤੋਂ ਕਡਵਾ ਪਟੇਲ ਨਾਰਾਇਣ ਲੱਲੂ ਪਟੇਲ ਨੂੰ ਹੀ ਉਮੀਦਵਾਰ ਬਣਾਏ ਰੱਖਿਆ ਗਿਆ ਹੈ, ਜਦੋਂ ਕਿ ਸੂਰਤ ਦੇ ਕਲੈਕਟਰ ਐੱਮ.ਐੱਸ. ਪਟੇਲ ਨੂੰ ਇਸ ਸੀਟ ਤੋਂ ਉਤਾਰੇ ਜਾਣ ਦੀ ਚਰਚਾ ਸੀ। ਵਿਜਾਪੁਰ ਦੇ ਕਾਂਗਰਸ ਵਿਧਾਇਕ ਪਾਰਟੀ ਛੱਡ ਕੇ ਭਾਜਪਾ  ‘ਚ ਸ਼ਾਮਲ ਹੋਏ ਹਨ ਪਰ ਉਨ੍ਹਾਂ ਨੂੰ ਉਮੀਦਵਾਰ ਨਹੀਂ ਬਣਾਇਆ ਗਿਆ ਅਤੇ ਰਮਨਭਾਈ ਪਟੇਲ ਨੂੰ ਚੁਣਿਆ ਗਿਆ।
ਗੁਜਰਾਤੀ ਫਿਲਮਾਂ ਦੇ ਅਭਿਨੇਤਾ ਅਤੇ ਸਾਬਕਾ ਭਾਜਪਾ ਵਿਧਾਇਕ ਨਰੇਸ਼ ਕਨੋਡੀਆ ਦੇ ਬੇਟੇ ਹਿਤੂ ਕਨੋਡੀਆ ਨੂੰ ਇਡਰ ਤੋਂ ਟਿਕਟ ਦਿੱਤਾ ਗਿਆ ਹੈ। ਇਡਰ ਤੋਂ ਪਹਿਲਾਂ ਵਿਧਾਨ ਸਭਾ ਸਪੀਕਰ ਰਮਣਲਾਲ ਵੋਰਾ ਵਿਧਾਇਕ ਰਹਿ ਚੁਕੇ ਹਨ। ਹਿਤੂ ਨੇ ਸਾਲ 2012 ‘ਚ ਵੀ ਕੜੀ ਸੀਟ ਤੋਂ ਚੋਣਾਂ ਲੜੀਆਂ ਸਨ, ਹਾਲਾਂਕਿ ਉਦੋਂ ਉਹ ਜਿੱਤ ਨਹੀਂ ਸਕੇ ਸਨ। ਸ਼੍ਰੀ ਵੋਰਾ ਨੂੰ ਇਸ ਵਾਰ ਦਸਾਡਾ ਤੋਂ ਉਤਾਰਿਆ ਗਿਆ ਹੈ। ਇਹ ਤਿੰਨੋਂ ਸੀਟਾਂ ਅਨੁਸੂਚਿਤ ਜਾਤੀ ਲਈ ਰਾਖਵੀਂਆਂ ਹਨ। ਹਿਤੂ ਨੇ ਸਾਬਰਮਤੀ ਨਦੀ ਤੱਟ ‘ਤੇ ਭਾਜਪਾ ਵੱਲੋਂ ਬਣਾਈ ਗਈ ਫਿਲਮ ‘ਚ ਵੀ ਕੰਮ ਕੀਤਾ ਹੈ। ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸ਼੍ਰੀ ਸ਼ੰਕਰ ਸਿੰਘ ਵਾਘੇਲਾ ਦੇ ਵਿਸ਼ਵਾਸਪਾਤਰ ਸ਼੍ਰੀ ਅਮਿਤ ਭਾਈ ਚੌਧਰੀ ਟਿਕਟ ਪਾਉਣ ‘ਚ ਕਾਮਯਾਬ ਰਹੇ ਹਨ। ਅਹਿਮਦਾਬਾਦ ਦੀ ਠੱਕਰ ਬਾਪਾਨਗਰ ਸੀਟ ਤੋਂ ਗੋਰਧਨ ਝਡਫੀਆ ਦੇ ਉਤਰਨ ਦੀ ਚਰਚਾ ਸੀ ਪਰ ਵਲੱਭ ਭਾਈ ਕਾਕਡੀਆ ਨੂੰ ਇੱਥੇ ਟਿਕਟ ਦਿੱਤਾ ਗਿਆ ਹੈ। ਭਾਜਪਾ ਦੇ ਮੁੱਖ ਸਚੇਤਕ ਪੰਕਜ ਦੇਸਾਈ ਨੂੰ ਨਾਡੀਆਡ ਤੋਂ ਦੁਬਾਰਾ ਉਤਾਰਿਆ ਗਿਆ ਹੈ। ਕਾਲੋਲ ਤੋਂ ਪੰਚਮਹਾਲ ਦੇ ਸੰਸਦ ਮੈਂਬਰ ਪ੍ਰਭਾਤ ਸਿੰਘ ਚੌਹਾਨ ਦੀ ਨੂੰਹ ਨੂੰ ਟਿਕਟ ਦਿੱਤਾ ਗਿਆ ਹੈ। ਸ਼੍ਰੀ ਪ੍ਰਭਾਤ ਸਿੰਘ ਦੇ ਬੇਟੇ ਪ੍ਰਵੀਨ ਸਿੰਘ ਹਾਲ ਹੀ ‘ਚ ਕਾਂਗਰਸ ਛੱਡ ਕੇ ਭਾਜਪਾ ‘ਚ ਆਏ ਹਨ।

Facebook Comment
Project by : XtremeStudioz