Close
Menu

ਗੁਰਦੁਆਰਾ ਹੇਮਕੁੰਟ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅੱਜ

-- 25 May,2017

ਅੰਮ੍ਰਿਤਸਰ, ਹੇਮਕੁੰਟ ਸਾਹਿਬ ਲਈ ਸਾਲਾਨਾ ਯਾਤਰਾ ਗੁਰਦੁਆਰਾ ਗੋਬਿੰਦਘਾਟ (ਉਤਰਾਖੰਡ) ਤੋਂ ਖ਼ਾਲਸਈ ਜਾਹੋ ਜਲਾਲ ਨਾਲ ਸ਼ੁਰੂ ਹੋਈ ਤੇ ਸੰਗਤ ਗੁਰਦੁਆਰਾ ਗੋਬਿੰਦਧਾਮ ਪੁੱਜੀ। 25 ਮਈ ਨੂੰ ਲਗਪਗ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਾਪਤ ਗੁਰਦੁਆਰਾ ਹੇਮਕੁੰਟ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਅਰਦਾਸ ਹੋਵੇਗੀ।
ਅੱਜ ਸਵੇਰੇ ਯਾਤਰਾ ਦੀ ਸ਼ੁਰੂਆਤ ਅਖੰਡ ਪਾਠ ਦੇ ਭੋਗ ਉਪਰੰਤ ਅਰਦਾਸ ਕਰ ਕੇ ਕੀਤੀ ਗਈ। ਯਾਤਰੂਆਂ ਦੇ ਜਥੇ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਇਸ ਮੌਕੇ ਉਤਰਾਖੰਡ ਸਰਕਾਰ ਦੇ ਸੈਰ ਸਪਾਟਾ ਮੰਤਰੀ ਸਤਪਾਲ ਮਹਾਰਾਜ ਅਤੇ ਹੇਮਕੁੰਟ ਸਾਹਿਬ ਟਰੱਸਟ ਦੇ ਮੀਤ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਸਮੇਤ ਹੋਰ ਅਹੁਦੇਦਾਰ ਤੇ ਵੱਡੀ ਗਿਣਤੀ ਸੰਗਤ ਹਾਜ਼ਰ ਸੀ।
ਕੀਰਤਨ ਉਪਰੰਤ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਸੈਰ ਸਪਾਟਾ ਮੰਤਰੀ ਨੇ ਸੰਗਤ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਗੁਰਦੁਆਰਾ ਗੋਬਿੰਦਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਸਵੇਰੇ ਰਵਾਨਗੀ ਸਮੇਂ ਲਗਪਗ 3500 ਯਾਤਰੂ ਹਾਜ਼ਰ ਸਨ ਤੇ ਦਿਨ ਭਰ ਵਿੱਚ ਲਗਪਗ 6 ਹਜ਼ਾਰ ਤੋਂ ਵੱਧ ਯਾਤਰੂ ਗੁਰਦੁਆਰਾ ਗੋਬਿੰਦਧਾਮ ਪੁੱਜ ਗਏ ਹਨ, ਜਿਥੋਂ ਭਲਕੇ ਅਗਲੇ ਪੜਾਅ ਲਈ ਯਾਤਰਾ ਸ਼ੁਰੂ ਹੋਵੇਗੀ। ਉਨ੍ਹਾਂ ਦਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਸਮੇਤ ਗੁਰਦੁਆਰਾ ਗੋਬਿੰਦਧਾਮ ਅਤੇ ਗੁਰਦੁਆਰਾ ਗੋਬਿੰਦਘਾਟ ਵਿਖੇ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ।

Facebook Comment
Project by : XtremeStudioz