Close
Menu

ਚੀਨ ਨੇ ਵੱਖਵਾਦੀ ਗਤੀਵਿਧੀਆਂ ‘ਤੇ ਦਲਾਈ ਲਾਮਾ ਦੀ ਕੀਤੀ ਨਿੰਦਾ

-- 20 November,2018

ਬੀਜਿੰਗ— ਚੀਨ ਨੇ ਜਾਪਾਨ ਦੌਰੇ ‘ਤੇ ਗਏ ਦਲਾਈ ਲਾਮਾ ‘ਤੇ ਮੰਗਲਵਾਰ ਨੂੰ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਸਬੰਧਿਤ ਦੇਸ਼ਾਂ ਨੂੰ ਤਿੱਬਤੀ ਧਰਮਗੁਰੂ ਦੀਆਂ ‘ਵੱਖਵਾਦੀ ਗਤੀਵਿਧੀਆਂ’ ਲਈ ਮਦਦ ਨਹੀਂ ਕਰਨੀ ਚਾਹੀਦੀ। ਚੀਨ ਤੇ ਤਿੱਬਤ ਦੀ ਸਹਿ-ਮੌਜੂਦਗੀ ਤੇ ਨਾਲ-ਨਾਲ ਵਧਣ ਸਬੰਧੀ ਦਲਾਈ ਲਾਮਾ ਦੀ ਕਥਿਤ ਟਿੱਪਣੀ ‘ਤੇ ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਗੇਂਗ ਸ਼ੁਆਂਗ ਨੇ ਇਥੇ ਕਿਹਾ ਕਿ ਤਿੱਬਤ ਚੀਨ ਦਾ ਅੰਦਰੂਨੀ ਮਾਮਲਾ ਹੈ। ਉਨ੍ਹਾਂ ਕਿਹਾ ਕਿ ਜਿਥੇ ਤੱਕ ਦਲਾਈ ਲਾਮਾ ਦੇ ਬਿਆਨ ਦੀ ਗੱਲ ਹੈ, ਇਸ ਸਵਾਲ ਦਾ ਜਵਾਬ ਮੈਨੂੰ ਨਹੀਂ ਦੇਣਾ ਚਾਹੀਦਾ। ਮੈਂ ਤੁਹਾਨੂੰ ਇਹ ਗੱਲ ਦੱਸ ਸਕਦਾ ਹਾਂ ਕਿ 14ਵੇਂ ਦਲਾਈ ਲਾਮਾ ਸਿਆਸੀ ਨਿਕਾਲੇ ‘ਤੇ ਹਨ ਤੇ ਵੱਖਵਾਦੀ ਗਤੀਵਿਧੀਆਂ ‘ਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਸਬੰਧਿਤ ਪੱਖ ਉਨ੍ਹਾਂ ਦੀਆਂ ਵੱਖਵਾਦੀ ਗਤੀਵਿਧੀਆਂ ‘ਚ ਉਨ੍ਹਾਂ ਦੀ ਮਦਦ ਨਾ ਕਰਨ।

 

ਚੀਨ ਜ਼ੋਰ ਦਿੰਦਾ ਹੈ ਕਿ ਤਿੱਬਤ ਸਦੀਆਂ ਤੋਂ ਉਸ ਦੇ ਭੂ-ਭਾਗ ਦਾ ਹਿੱਸਾ ਹੈ ਪਰ ਕਈ ਤਿੱਬਤੀਆਂ ਦਾ ਦਾਅਵਾ ਹੈ ਕਿ ਉਹ ਜ਼ਿਆਦਾਤਰ ਸਮੇਂ ਸੁਤੰਤਰ ਸਨ। ਦਲਾਈ ਲਾਮਾ 10 ਦਿਨ ਦੇ ਅਕਾਦਮਿਕ ਦੌਰੇ ‘ਤੇ ਫਿਲਹਾਲ ਜਾਪਾਨ ‘ਚ ਹਨ। ਚੀਨ ਲਗਾਤਾਰ ਉਨ੍ਹਾਂ ਦੇ ਵਿਦੇਸ਼ ਦੌਰੇ ‘ਤੇ ਇਤਰਾਜ਼ ਜਤਾਉਂਦਾ ਰਿਹਾ ਹੈ।

Facebook Comment
Project by : XtremeStudioz