Close
Menu

ਟਰੂਡੋ ਤੇ ਕੈਪਟਨ ਦੀ 20 ਮਿੰਟ ਦੀ ਮੁਲਾਕਾਤ, ਆਪਸੀ ਰਿਸ਼ਤਿਆਂ ਨੂੰ 20 ਸਾਲ ਅੱਗੇ ਲਿਜਾਏਗੀ : ਸਿੱਧੂ

-- 21 February,2018

ਅੰਮ੍ਰਿਤਸਰ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਅੰਮ੍ਰਿਤਸਰ ਸਥਿਤ ਤਾਜ ਹੋਟਲ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 20 ਮਿੰਟ ਤਕ ਕੀਤੀ ਗਈ ਮੁਲਾਕਾਤ ਦੋਵਾਂ ਦੇਸ਼ਾਂ ਦੇ ਆਪਸੀ ਰਿਸ਼ਤਿਆਂ ਨੂੰ 20 ਸਾਲ ਅੱਗੇ ਲੈ ਕੇ ਜਾਏਗੀ। ਇਹ ਕਹਿਣਾ ਹੈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ। ਸਿੱਧੂ ਨੇ ਕਿਹਾ ਕਿ ਦੋਵਾਂ ਆਗੂਆਂ ਵਿਚਾਲੇ ਹੋਈ ਮੁਲਾਕਾਤ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਸਾਂਝ ਅਤੇ ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਕਰੇਗੀ।
ਦੱਸਣਯੋਗ ਹੈ ਕਿ ਭਾਰਤੀ ਫੇਰੀ ਦੇ ਪੰਜਵੇਂ ਦਿਨ ਬੁੱਧਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਗੁਰੂ ਕੀ ਨਗਰੀ ਅੰਮ੍ਰਿਤਸਰ ਪਹੁੰਚੇ ਹੋਏ ਸਨ। ਇਸ ਦੌਰਾਨ ਉਨ੍ਹਾਂ ਗੁਰੂ ਘਰ ਦਾ ਨਤਮਸਤਕ ਹੋ ਕੇ ਲੰਗਰ ਹਾਲ ਵਿਚ ਸੇਵਾ ਕੀਤੀ ਅਤੇ ਗੁਰੂ ਘਰ ਦਾ ਆਸ਼ਿਰਵਾਦ ਪ੍ਰਾਪਤ ਕੀਤਾ।

Facebook Comment
Project by : XtremeStudioz