Close
Menu

ਟਰੰਪ ਵੱਲੋਂ ਨਾਮਜ਼ਦ ਜੱਜ ‘ਤੇ ਜਿਨਸੀ ਸੋਸ਼ਣ ਦੇ ਦੋਸ਼ ਲਾਉਣ ਵਾਲੀ ਫੋਰਡ ਦੇ ਹੱਕ ‘ਚ ਆਈਆਂ ਔਰਤਾਂ

-- 24 September,2018

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੁਪਰੀਮ ਕੋਰਟ ਦੇ ਜੱਜ ਦੇ ਅਹੁਦੇ ਲਈ ਆਪਣੇ ਨਾਮਜ਼ਦ ਬ੍ਰੇਟ ਕੈਵਨਾਗ ‘ਤੇ ਜਿਨਸੀ ਸੋਸ਼ਣ ਦੇ ਦੋਸ਼ ਲਾਉਣ ਵਾਲੀ ਮਹਿਲਾ ‘ਤੇ ਸਵਾਲ ਚੁੱਕੇ ਸਨ। ਉਨ੍ਹਾਂ ਨੇ ਮਹਿਲਾ ‘ਤੇ ਇਕ ਪ੍ਰਕਾਰ ਦਾ ਸ਼ੱਕ ਜਤਾਉਂਦੇ ਹੋਏ ਕਿਹਾ ਕਿ ਇਹ ਦੋਸ਼ ਪਹਿਲਾਂ ਕਿਉਂ ਨਹੀਂ ਲਾਇਆ ਗਿਆ। ਇਸ ਤੋਂ ਬਾਅਦ ਦੋਸ਼ ਲਾਉਣ ਵਾਲੀ ਮਹਿਲਾ ਨੇ ਬਚਾਅ ‘ਚ ਵੱਡੀ ਗਿਣਤੀ ‘ਚ ਲੋਕ ਉਤਰ ਆਏ ਹਨ। ਦਰਅਸਲ ਮਾਮਲਾ 1980 ਦੇ ਦਹਾਕੇ ਦਾ ਹੈ।
ਕ੍ਰਿਸਟਨ ਬਲਾਸੇ ਫੋਰਡ ਨੇ ਦੋਸ਼ ਲਾਇਆ ਕਿ ਬ੍ਰਟੇ ਕੈਵਨਾਗ ਨੇ ਹਾਈ ਸਕੂਲ ਪਾਰਟੀ ਦੌਰਾਨ ਉਨ੍ਹਾਂ ਨੂੰ ਸੁੱਟ ਦਿੱਤਾ ਅਤੇ ਉਨ੍ਹਾਂ ਦੇ ਕੱਪੜੇ ਫਾੜਣ ਦੀ ਕੋਸ਼ਿਸ਼ ਕੀਤੀ ਸੀ। ਟਰੰਪ ਨੇ ਆਪਣੀ ਟਿੱਪਣੀ ‘ਚ ਆਖਿਆ ਕਿ ਫੋਰਡ ਨੂੰ ਬਹੁਤ ਪਹਿਲਾਂ ਹੀ ਇਹ ਦੋਸ਼ ਲਾਉਣੇ ਚਾਹੀਦੇ ਸਨ। ਵੱਡੀ ਗਿਣਤੀ ‘ਚ ਔਰਤਾਂ ਨੇ ਹੈਸ਼ਟੈਗ ਵਾਏ ਆਈ ਡੀਡੰਟ ‘ਤੇ ਇਸ ਦਾ ਜਵਾਬ ਦਿੱਤਾ ਹੈ। ਟਰੰਪ ਦੀ ਪਾਰਟੀ ‘ਚ ਸ਼ਾਮਲ ਔਰਤਾਂ ਸਮੇਤ ਹਜ਼ਾਰਾ ਸਧਾਰਨ ਔਰਤਾਂ ਨੇ ਟਰੰਪ ਦੇ ਬਿਆਨ ਨੂੰ ਬਕਵਾਸ ਦੱਸਿਆ ਹੈ।
ਮਿਸ਼ੀਗਨ ਤੋਂ ਗਵਰਨਰ ਅਹੁਦੇ ਦੀ ਉਮੀਦਵਾਰ ਗ੍ਰੇਟਚੇਨ ਵਿਟਮਰ ਨੇ ਇਸ ਹੈਸ਼ਟੈਗ ‘ਤੇ ਟਵੀਟ ਕੀਤਾ, ਕਿਉਂਕਿ ਮੈਂ ਸਿਰਫ 18 ਸਾਲ ਦੀ ਸੀ ਅਤੇ ਮੈਂ ਡਰੀ ਹੋਈ ਸੀ ਅਤੇ ਮੈਂ ਕਿਸੇ ਹੋਰ ਦੇ ਹਿੰਸਕ ਅਪਰਾਧਿਕ ਕੰਮ ਨਾਲ ਨਹੀਂ ਪਛਾਣਿਆ ਜਾਣਾ ਚਾਹੁੰਦੀ ਸੀ। ਨਿਆਂ ਮੰਤਰਾਲੇ ਦੇ 2016 ਦੇ ਅੰਕੜਿਆਂ ਮੁਤਾਬਕ ਜਿਨਸੀ ਸੋਸ਼ਣ ਦਾ ਸ਼ਿਕਾਰ ਹੋਣ ਦਾ ਦਾਅਵਾ ਕਰਨ ਵਾਲੇ 77.1 ਫੀਸਦੀ ਲੋਕ ਪੁਲਸ ਨੂੰ ਸ਼ਿਕਾਇਤ ਦਰਜ ਨਹੀਂ ਕਰਾਉਂਦੇ।
ਇਸ ਮਾਮਲੇ ‘ਚ ਟਰੰਪ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਸੀ ਕਿ ਮੈਨੂੰ ਇਸ ਗੱਲ ‘ਤੇ ਜ਼ਰਾ ਵੀ ਸ਼ੱਕ ਨਹੀਂ ਹੈ ਕਿ ਡਾਕਟਰ ਫੋਰਡ ‘ਤੇ ਹੋਇਆ ਹਮਲਾ ਉਨ੍ਹਾਂ ਖਰਾਬ ਸੀ ਜਿੰਨਾ ਉਹ ਦੱਸ ਰਹੀ ਹੈ ਤਾਂ ਦੋਸ਼ ਉਸ ਸਮੇਂ ਲਗਣੇ ਚਾਹੀਦੇ ਸਨ। ਉਨ੍ਹਾਂ ਦੇ ਇਸ ਟਵੀਟ ਤੋਂ ਬਾਅਦ ‘ਮੀ ਟੂ’ ਅਭਿਆਨ ਦੀ ਤਰ੍ਹਾਂ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਸਮਰਥਨ ਕੀਤਾ। ਹੈਸ਼ਟੈਗ ‘ਵਾਏ ਆਈ ਡੀਡੰਟ ਰਿਪੋਰਟ’ ‘ਚ ਫੋਰਡ ਦੇ ਬਚਾਅ ‘ਚ ਕੀਤੇ ਗਏ ਟਵੀਟ ‘ਚ ਲੋਕਾਂ ਦੀ ਸਲਾਹ ਸੀ ਕਿ ਇਸ ਡਰ ਨਾਲ ਨਹੀਂ ਦੱਸਿਆ ਕਿ ਲੋਕ ਵਿਸ਼ਵਾਸ ਨਹੀਂ ਕਰਨਗੇ ਅਤੇ ਬੋਲਣ ਤੋਂ ਬਾਅਦ ਕੀ ਅੰਜ਼ਾਮ ਹੋ ਸਕਦੇ ਹਨ, ਜਾਂ ਸ਼ਰਮ ਅਤੇ ਝਿੱਜਕ ਕਾਰਨ ਮੂੰਹ ਨਹੀਂ ਖੋਲਿਆ। ਸਵਰਗੀ ਰਾਸ਼ਟਰਪਤੀ ਰਾਨਲਡ ਰੀਗਨ ਦੀ ਧੀ ਪੈਟੀ ਡੇਵਿਸ ਨੇ ਵਾਸ਼ਿੰਗਟਨ ਪੋਸਟ ‘ਚ ਓਪਨ ਐਂਡ ‘ਚ ਲਿਖਿਆ ਸੀ ਸੰਗੀਤ ਦੇ ਖੇਤਰ ਨਾਲ ਜੁੜੇ ਇਕ ਵਿਅਕਤੀ ਨੇ ਉਨ੍ਹਾਂ ਨਾਲ ਜਿਨਸੀ ਸੋਸ਼ਣ ਕੀਤਾ ਸੀ ਅਤੇ ਦਹਾਕਿਆਂ ਤੱਕ ਉਨ੍ਹਾਂ ਨੇ ਇਸ ਨੂੰ ਰਾਜ ਬਣਾਏ ਰਖਿਆ।

Facebook Comment
Project by : XtremeStudioz