Close
Menu

ਟੁਕੜਾ ਕਾਗਜ਼ ਦਾ

-- 09 August,2013

003-kagaz1-300

ਟੁਕੜਾ ਕਾਗਜ਼ ਦਾ ਅਰਜ਼ੀ ਹੈ ਨਾਂ ਮੇਰਾ ,
ਲੈ ਫਰਿਆਦਾਂ ਨੂੰ ਦਫ਼ਤਰੀਂ ਭਟਕਦੀ ਹਾਂ ਮੈਂ ।
ਸਹਿ ਨੋਟਾਂ ਦੀ ਹੋਵੇ, ਸਲੂਟ ਪੈਂਦੇ ,
ਕੱਲੀ ਹੋਵਾਂ ਤਾਂ ਬਹੁਤ ਥਾਂ ਅਟਕਦੀ ਹਾਂ ਮੈਂ ।
ਕਈ ਵਾਰ ਜੜ ਸ਼ੀਸ਼ੇ ਵਿੱਚ ਮਿਲੇ ਇੱਜ਼ਤ ,
ਬਹੁਤੀ ਵਾਰ ਤਾਂ ਪੈਰਾਂ ਵਿੱਚ ਪਟਕਦੀ ਹਾਂ ਮੈਂ ।
ਚੂਹੇ ਟੁੱਕ ਜਾਂਦੇ, ਮੱਛਰ ਵੱਢ ਖਾਂਦਾ ,
ਸਾਹ ਘੁਟੇ ਜਦ ਫਾਇਲੀਂ ਪਾ ਲਟਕਦੀ ਹਾਂ ਮੈਂ ।
ਹੋਵਾਂ ਗਰੀਬ ਦੀ ਲਿਖੀ ਤਾਂ ਮੁਸ਼ਕਿਲਾਂ ਨੇ ,
ਹੋਵਾਂ ਨੇਤਾ ਦੀ ਲਿਖੀ ਛੁਰੀ ਕਟਕ ਦੀ ਹਾਂ ਮੈਂ ।
ਹਰੀ ਸਿਆਹੀ ‘ਘੁਮਾਣ’ ਨਸੀਬ ਹੋ ਜਾਏ,
ਹੈਂਕੜਬਾਜ਼ਾਂ ਨੂੰ ਪਲਾਂ ਵਿੱਚ ਝਟਕਦੀ ਹਾਂ ਮੈਂ ।

Facebook Comment
Project by : XtremeStudioz