Close
Menu

ਟੈਕਸ ਧੋਖਾਧੜੀ: ਸੁਪਰੀਮ ਕੋਰਟ ਵੱਲੋਂ ਮੈਸੀ ਦੀ ਸਜ਼ਾ ਬਰਕਰਾਰ

-- 25 May,2017

ਮੈਡਰਿਡ, ਸਪੇਨ ਦੇ ਸੁਪਰੀਮ ਕੋਰਟ ਨੇ ਫੁਟਬਾਲ ਖਿਡਾਰੀ ਲਿਓਨਲ ਮੈਸੀ ਨੂੰ ਟੈਕਸ ਧੋਖਾਧੜੀ ਸਬੰਧੀ ਸੁਣਾਈ 21 ਮਹੀਨੇ ਦੀ ਜੇਲ੍ਹ ਤੇ 20 ਲੱਖ ਯੂਰੋ ਦੇ ਜੁਰਮਾਨੇ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਫੁਟਬਾਲ ਸਟਾਰ ਨੇ ਇਸ ਸਬੰਧੀ ਕਈ ਮਹੀਨੇ ਪਹਿਲਾਂ ਉੱਚ ਅਦਾਲਤ ’ਚ ਇਕ ਅਰਜ਼ੀ ਦਾਖ਼ਲ ਕੀਤੀ ਸੀ।
ਮੈਸੀ ਤੇ ਉਸ ਦੇ ਪਿਤਾ ਜੌਰਜ ਹੋਰਾਸ਼ੀਓ ਨੂੰ ਜੁਲਾਈ 2016 ’ਚ ਬ੍ਰਿਟੇਨ, ਸਵਿਟਜ਼ਰਲੈਂਡ ਤੇ ਉਰੁੂਗੁਏ ਸਥਿਤ ਕੰਪਨੀਆਂ ਨੂੰ ਵਰਤ ਕੇ ਆਪਣੀ 40 ਲੱਖ ਯੂਰੋ ਤੋਂ ਵੱਧ ਦੀ ਇਸ਼ਤਿਹਾਰਬਾਜ਼ੀ ਆਮਦਨ ਉਤੇ ਟੈਕਸ ਦੇਣ ਤੋਂ ਬਚਣ ਦੇ ਦੋਸ਼ ’ਚ ਨਾਮਜ਼ਦ ਕੀਤਾ ਗਿਆ ਸੀ। ਇਹ ਟੈਕਸ ਚੋਰੀ ਉਨ੍ਹਾਂ 2007-09 ਦਰਮਿਆਨ ਕੀਤੀ ਸੀ।
ਜਿਨ੍ਹਾਂ ਕਰਾਰਾਂ ਨੂੰ ਛੁਪਾਇਆ ਗਿਆ ਸੀ, ਉਨ੍ਹਾਂ ਵਿੱਚ ਬਹੁਕੌਮੀ ਕੰਪਨੀਆਂ ਐਡੀਡਾਸ, ਪੈਪਸੀ ਆਦਿ ਨਾਲ ਕੀਤੇ ਹੋਏ ਕਰਾਰ ਸ਼ਾਮਲ ਹਨ। ਹਾਲਾਂਕਿ ਮੈਸੀ ਤੇ ਉਸ ਦੇ ਪਿਤਾ ਨੂੰ ਅਦਾਲਤ ਵੱਲੋਂ ਸੁਣਾਈ ਸਜ਼ਾ ਮੁਅੱਤਲ ਹੋਣ ਦੇ ਆਸਾਰ ਹਨ ਕਿਉਂਕਿ ਸਪੇਨ ’ਚ ਪਹਿਲੀ ਵਾਰ ਕੀਤੇ ਅਹਿੰਸਕ ਅਪਰਾਧਾਂ ਦੇ ਮਾਮਲੇ ’ਚ ਦੋ ਸਾਲ ਤੋਂ ਥੱਲੇ ਦੀ ਸਜ਼ਾ ਆਮਤੌਰ ਤੇ ਮੁਲਤਵੀ ਕਰ ਦਿੱਤੀ ਜਾਂਦੀ ਹੈ।
ਅਦਾਲਤ ਨੇ ਮੈਸੀ ਵੱਲੋਂ ਟੈਕਸ ਅਥਾਰਟੀਆਂ ਨੂੰ ਪੈਸੇ ਮੋੜਨ ਦੇ ਮੱਦੇਨਜ਼ਰ ਉਸ ਦੇ ਪਿਤਾ ਦੀ ਸਜ਼ਾ ਘਟਾ ਕੇ 15 ਮਹੀਨੇ ਕਰ ਦਿੱਤੀ ਸੀ। ਪਿਛਲੇ ਸਾਲ ਹੋਏ ਟਰਾਇਲ ’ਚ ਮੈਸੀ ਨੇ ਅਦਾਲਤ ਵਿਚ ਕਿਹਾ ਸੀ ਕਿ ਉਸ ਨੇ ਆਪਣੇ ਵਿੱਤੀ ਮਸਲੇ ਪਿਤਾ ਦੇ ਹਵਾਲੇ ਕੀਤੇ ਹੋਏ ਸਨ ਤੇ ਉਸ ਨੂੰ ਇਨ੍ਹਾਂ ਧੋਖਾਧੜੀਆਂ ਬਾਰੇ ਕੋਈ ਜਾਣਕਾਰੀ ਨਹੀਂ। ਇਸ ਦੇ ਬਾਵਜੂਦ ਅਦਾਲਤ ਨੇ ਮੈਸੀ ਨੂੰ ਇਸ਼ਤਿਹਾਰਬਾਜ਼ੀ ਰਾਹੀਂ ਕੀਤੀ ਕਮਾਈ ’ਤੇ ਟੈਕਸ ਅਦਾ ਕਰਨ ਦੇ ਨਿਰਦੇਸ਼ ਦਿੱਤੇ ਸਨ।

Facebook Comment
Project by : XtremeStudioz