Close
Menu

ਤਾਲਿਬਾਨ ਹਮਲੇ ’ਚ 22 ਅਫ਼ਗਾਨ ਫ਼ੌਜੀ ਹਲਾਕ

-- 15 October,2018

ਕਾਬੁਲ , ਅਫ਼ਗਾਨਿਸਤਾਨ ’ਚ ਇਸ ਹਫ਼ਤੇ ਹੋਣ ਵਾਲੀਆਂ ਸੰਸਦੀ ਚੋਣਾਂ ਦਰਮਿਆਨ ਅੱਜ ਦੋ ਸੂਬਿਆਂ ’ਚ ਹੋਏ ਤਾਲਿਬਾਨੀ ਹਮਲਿਆਂ ’ਚ 22 ਦੇ ਕਰੀਬ ਸੁਰੱਖਿਆ ਕਰਮੀ ਹਲਾਕ ਹੋ ਗਏ, ਜਿਨ੍ਹਾਂ ’ਚ ਇੱਕ ਜ਼ਿਲ੍ਹਾ ਪੁਲੀਸ ਮੁਖੀ ਵੀ ਸ਼ਾਮਲ ਹੈ।
ਸੂਬਾਈ ਗਵਰਨਰ ਰਹਿਮਤੁੱਲ੍ਹਾ ਯਰਮਲ ਨੇ ਦੱਸਿਆ ਕਿ ਦੱਖਣੀ ਜ਼ਾਬੁਲ ਸੂਬੇ ਦੇ ਮਿਜ਼ਾਨ ਜ਼ਿਲ੍ਹੇ ਦਾ ਪੁਲੀਸ ਮੁਖੀ ਬੀਤੀ ਰਾਤ ਤਾਲਿਬਾਨੀ ਬਾਗੀਆਂ ਨਾਲ ਮੁਕਾਬਲੇ ਦੌਰਾਨ ਹਲਾਕ ਹੋ ਗਿਆ। ਇਸ ਤੋਂ ਇਲਾਵਾ ਤਾਲਿਬਾਨੀ ਲੜਾਕਿਆਂ ਨੇ ਫਾਰਾਹ ਦੇ ਪੱਛਮੀ ਸੂਬੇ ’ਚ ਪੋਸ਼ਤ-ਏ-ਰੁਦ ਜ਼ਿਲ੍ਹੇ ਵਿਚਲੀਆਂ ਦੋ ਸੁਰੱਖਿਆ ਚੌਕੀਆਂ ’ਤੇ ਹਮਲਾ ਕੀਤਾ, ਜਿਸ ’ਚ 21 ਸੁਰੱਖਿਆ ਮੁਲਾਜ਼ਮ ਹਲਾਕ ਹੋ ਗਏ। ਫਾਰਾਹ ਦੀ ਸੂਬਾਈ ਕੌਂਸਲ ਦੇ ਮੈਂਬਰ ਗੁਲ ਆਨੰਦ ਫਕੀਰੀ ਨੇ ਦੱਸਿਆ ਕਿ ਤਾਲਿਬਾਨੀ ਲੜਾਕਿਆਂ ਨੇ 11 ਜਵਾਨਾਂ ਨੂੰ ਬੰਦੀ ਬਣਾ ਲਿਆ ਹੈ ਤੇ ਉਨ੍ਹਾਂ ਦੇ ਹਥਿਆਰ ਲੁੱਟ ਲਏ ਹਨ। ਇਸ ਕੱਟੜਪੰਥੀ ਇਸਲਾਮਿਕ ਧੜੇ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਜਥੇਬੰਦੀ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹੀਦੇ ਨੇ ਬਿਆਨ ਜਾਰੀ ਕੀਤਾ, ‘ਸਾਡੇ ਲੜਾਕਿਆਂ ਨੇ ਸ਼ਨਿੱਚਰਵਾਰ ਰਾਤ ਦੋ ਸੂਬਿਆਂ ’ਚ ਪੁਲੀਸ ਮੁਖੀ ਤੇ 25 ਅਫ਼ਗਾਨ ਫੌਜੀਆਂ ਨੂੰ ਮਾਰ ਮੁਕਾਇਆ ਹੈ।’ ਜ਼ਿਕਰਯੋਗ ਹੈ ਕਿ ਤਾਲਿਬਾਨ ਨੇ ਲੰਘੇ ਹਫ਼ਤੇ ਲੋਕਾਂ ਨੂੰ 20 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਬਾਈਕਾਟ ਲਈ ਕਿਹਾ ਸੀ। 

Facebook Comment
Project by : XtremeStudioz