Close
Menu

ਤੀਜੇ ਗੇੜ ਦੇ 570 ਉਮੀਦਵਾਰਾਂ ਖ਼ਿਲਾਫ਼ ਅਪਰਾਧਕ ਕੇਸ

-- 21 April,2019

ਨਵੀਂ ਦਿੱਲੀ, 21 ਅਪਰੈਲ
ਲੋਕ ਸਭਾ ਚੋਣਾਂ ਦੇ ਤੀਜੇ ਗੇੜ ਵਿਚ ਚੋਣ ਲੜ ਰਹੇ ਕੁੱਲ 1,612 ਉਮੀਦਵਾਰਾਂ ਵਿਚੋਂ 570 ਨੇ ਆਪਣੇ ਖ਼ਿਲਾਫ਼ ਅਪਰਾਧਕ ਮਾਮਲੇ ਦਰਜ ਹੋਣ ਦਾ ਖ਼ੁਲਾਸਾ ਕੀਤਾ ਹੈ। ਐਸੋਸੀਏਸ਼ਨ ਆਫ਼ ਡੈਮੋਕ੍ਰੈਟਿਕ ਰਿਫ਼ਾਰਮਜ਼ (ਏਡੀਆਰ) ਨੇ ਇਹ ਡੇਟਾ ਉਮੀਦਵਾਰਾਂ ਦੇ ਹਲਫ਼ਨਾਮਿਆਂ ਦੇ ਆਧਾਰ ’ਤੇ ਦਿੱਤਾ ਹੈ। ਅੰਕੜਿਆਂ ਮੁਤਾਬਕ ਕਾਂਗਰਸ ਦੇ 90 ਵਿਚੋਂ 40 ਅਤੇ ਭਾਜਪਾ ਦੇ 97 ਵਿਚੋਂ 38 ਉਮੀਦਵਾਰਾਂ ਖ਼ਿਲਾਫ਼ ਅਪਰਾਧਕ ਮਾਮਲੇ ਹਨ। ਸੀਪੀਐਮ ਅਜਿਹੀ ਪਾਰਟੀ ਹੈ ਜਿਸ ਦੇ ਸਭ ਤੋਂ ਘੱਟ ਉਮੀਦਵਾਰਾਂ ਵਿਰੁੱਧ ਅਪਰਾਧਕ ਮਾਮਲੇ ਦਰਜ ਹਨ। 14 ਉਮੀਦਵਾਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਤੇਰਾਂ ਉਮੀਦਵਾਰਾਂ ਨੇ ਉਨ੍ਹਾਂ ਵਿਰੁੱਧ ਕਤਲ ਕੇਸ ਦਰਜ ਹੋਣ, 29 ਖ਼ਿਲਾਫ਼ ਬਲਾਤਕਾਰ ਤੇ ਔਰਤਾਂ ’ਤੇ ਅੱਤਿਆਚਾਰ, ਮਹਿਲਾਵਾਂ ਦਾ ਨਿਰਾਦਰ ਕਰਨ ਸਬੰਧੀ ਕੇਸ ਦਰਜ ਹਨ। 26 ਉਮੀਦਵਾਰਾਂ ਵਿਰੁੱਧ ਨਫ਼ਰਤ ਭਰੇ ਭਾਸ਼ਨ ਦੇਣ ਦੇ ਕੇਸ ਦਰਜ ਹਨ। ਅਜਿਹੇ ਹਲਕੇ ਜਿੱਥੇ ਤਿੰਨ ਜਾਂ ਉਸ ਤੋਂ ਵੱਧ ਉਮੀਦਵਾਰਾਂ ਨੇ ਉਨ੍ਹਾਂ ਖ਼ਿਲਾਫ਼ ਅਪਰਾਧਕ ਮਾਮਲੇ ਹੋਣ ਦਾ ਖ਼ੁਲਾਸਾ ਕੀਤਾ ਹੈ, ਨੂੰ ‘ਰੈੱਡ ਅਲਰਟ’ ਵਰਗ ਵਿਚ ਰੱਖਿਆ ਗਿਆ ਹੈ। ਕੁੱਲ 392 ਉਮੀਦਵਾਰ ਕਰੋੜਪਤੀ ਹਨ। ਸਪਾ ਦੇ ਕੁਮਾਰ ਦੇਵੇਂਦਰ ਸਿੰਘ ਯਾਦਵ ਕੋਲ 204 ਕਰੋੜ ਰੁਪਏ ਦੀ ਸੰਪਤੀ ਹੈ।

Facebook Comment
Project by : XtremeStudioz