Close
Menu

ਦਹਿਸ਼ਤਗਰਦੀ: ਚੀਨ ਸਣੇ ਤਿੰਨ ਮੁਲਕਾਂ ਨੇ ਰੋਕੀ ਪਾਕਿ ਖ਼ਿਲਾਫ਼ ਅਮਰੀਕੀ ਮੁਹਿੰਮ

-- 22 February,2018

ਵਾਸ਼ਿੰਗਟਨ, 22 ਫਰਵਰੀ
ਪਾਕਿਸਤਾਨ ਨੂੰ ਦਹਿਸ਼ਤਗਰਦਾਂ ਦੀ ਇਮਦਾਦ ਕਰਨ ਵਾਲੇ ਮੁਲਕਾਂ ਸਬੰਧੀ ਨਿਗਰਾਨੀ ਸੂਚੀ ਵਿੱਚ ਪਾਉਣ ਦੀਆਂ ਟਰੰਪ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਨੂੰ ਚੀਨ, ਸਾਊਦੀ ਅਰਬ ਤੇ ਤੁਰਕੀ ਨੇ ਸਿਰੇ ਨਹੀਂ ਚੜ੍ਹਨ ਦਿੱਤਾ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫ਼ਏਟੀਐਫ਼)  ਦੀ ਪੈਰਿਸ ਵਿੱਚ ਜਾਰੀ ਮੀਟਿੰਗ ਦੌਰਾਨ ਪਾਕਿਸਤਾਨ ਖ਼ਿਲਾਫ਼ ਇਸ ਕਦਮ ਲਈ ਅਮਰੀਕਾ ਵੱਲੋਂ ਪਰਦੇ ਪਿੱਛਿਉਂ ਕੋਸ਼ਿਸ਼ ਕੀਤੀ ਜਾ ਰਹੀ ਸੀ। ਪਾਕਿਸਤਾਨ ਨੇ ਇਸ ਨੂੰ ਆਪਣੀ ਜਿੱਤ ਕਰਾਰ ਦਿੱਤਾ ਹੈ।
ਇਸ ਸੰਬਧੀ ਸਭ ਤੋਂ ਪਹਿਲਾਂ ਖ਼ਬਰ ਨਸ਼ਰ ਕਰਨ ਵਾਲੇ ‘ਵਾਲ ਸਟਰੀਟ ਜਰਨਲ’ ਨੇ ਲਿਖਿਆ ਹੈ ਕਿ ਸਾਊਦੀ ਅਰਬ ਭਾਵੇਂ ਟਰੰਪ ਪ੍ਰਸ਼ਾਸਨ ਖ਼ਿਲਾਫ਼  ‘ਘੱਟ ਹੀ’ ਜਾਂਦਾ ਹੈ, ਪਰ ਇਸ ਮਾਮਲੇ ਵਿੱਚ ਉਸ ਨੇ ਇਸਲਾਮਾਬਾਦ ਦਾ ਸਾਥ ਦੇਣਾ ਬਿਹਤਰ ਸਮਝਿਆ। ਰਿਪੋਰਟ ਮੁਤਾਬਕ ਅਮਰੀਕਾ ਵੱਲੋਂ ਇਸ ਸਬੰਧੀ ਇਕ ਹੋਰ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਸ ਕਾਰਨ ਅਮਰੀਕਾ ਵੱਲੋਂ ਆਪਣੇ ਕੁਝ ਯੂਰਪੀ ਇਤਹਾਦੀ ਮੁਲਕਾਂ ਦੀ ਮੱਦਦ ਨਾਲ ਪਾਕਿਸਤਾਨ ਨੂੰ ਦਹਿਸ਼ਤੀਗਰਦਾਂ ਦੀ ਇਮਦਾਦ ਕਰਨ ਵਾਲੇ ਮੁਲਕਾਂ ’ਚ ਸ਼ਾਮਲ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

Facebook Comment
Project by : XtremeStudioz