Close
Menu

ਦਾੳੂਦ ਦੀ ਡੀ-ਕੰਪਨੀ ਨੇ ਕਈ ਮੁਲਕਾਂ ’ਚ ਜਮਾਏ ਪੈਰ

-- 24 March,2018

ਵਾਸ਼ਿੰਗਟਨ, ਭਾਰਤ ਵੱਲੋਂ ਭਗੌਡ਼ੇ ਕਰਾਰ ਦਿੱਤੇ ਗਏ ਦਾੳੂਦ ਇਬਰਾਹਿਮ ਦੇ ਪਾਕਿਸਤਾਨ ਸਥਿਤ ਅਪਰਾਧਿਕ ਗਰੁੱਪ ਡੀ-ਕੰਪਨੀ ਨੇ ਕਈ ਮੁਲਕਾਂ ’ਚ ਆਪਣੇ ਪੈਰ ਫੈਲਾ ਲਏ ਹਨ। ਜੌਰਜ ਮੈਸਨ ਯੂਨੀਵਰਸਿਟੀ ਦੇ ਸੈਸ਼ਰ ਸਕੂਲ ਆਫ਼ ਪਾਲਿਸੀ ਦੇ ਪ੍ਰੋਫੈਸਰ ਡਾਕਟਰ ਲੂਈਸ ਸ਼ੈਲੀ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਅੱਜ ਦੱਸਿਆ ਕਿ ਡੀ-ਕੰਪਨੀ ਨੇ ਨਸ਼ੀਲੀਆਂ ਵਸਤਾਂ ਦੀ ਤਸਕਰੀ ਲਈ ਕਈ ਦੇਸ਼ਾਂ ’ਚ ਪੈਰ ਪਸਾਰ ਲਏ ਹਨ ਅਤੇ ਉਸ ਨੇ ਇਕ ਤਾਕਤਵਰ ਸੰਗਠਨ ਦਾ ਰੂਪ ਧਾਰ ਲਿਆ ਹੈ।
ਅਤਿਵਾਦ ਅਤੇ ਗ਼ੈਰਕਾਨੂੰਨੀ ਵਿੱਤ ਬਾਰੇ ਸਦਨ ਦੀ ਵਿੱਤੀ ਸੇਵਾਵਾਂ ਬਾਰੇ ਸਬ ਕਮੇਟੀ ਵੱਲੋਂ ਕੀਤੀ ਗਈ ਸੁਣਵਾਈ ਦੌਰਾਨ ਸ਼ੈਲੀ ਨੇ ਕਿਹਾ,‘‘ਮੈਕਸਿਕੋ ਦੇ ਨਸ਼ੀਲੇ ਪਦਾਰਥਾਂ ਦੇ ਸੰਗਠਨਾਂ ਵਾਂਗ ਡੀ-ਕੰਪਨੀ ਦਾ ਜਾਲ ਵੱਖ ਵੱਖ ਮੁਲਕਾਂ ’ਚ ਫੈਲਿਆ ਹੋਇਆ ਹੈ। ਉਹ ਹਥਿਆਰਾਂ, ਨਕਲੀ ਡੀਵੀਡੀ ਦੀ ਤਸਕਰੀ ਕਰਦੇ ਹਨ ਅਤੇ ਹਵਾਲਾ ਅਪਰੇਟਰਾਂ ਰਾਹੀਂ ਵਿੱਤੀ ਸੇਵਾਵਾਂ ਮੁਹੱਈਆ ਕਰਵਾਉਂਦੇ ਹਨ।’’ ਜੁਰਮਾਂ ਅਤੇ ਮੁੰਬਈ ਜਿਹੀਆਂ ਥਾਵਾਂ ’ਤੇ ਅਤਿਵਾਦੀ ਹਮਲਿਆਂ ਦੇ ਮਾਮਲਿਆਂ ’ਚ ਭਾਰਤ ਨੂੰ ਲੋਡ਼ੀਂਦੇ ਦਾੳੂਦ ਦਾ ਡੇਰਾ ਹੁਣ ਪਾਕਿਸਤਾਨ ਦਾ ਸ਼ਹਿਰ ਕਰਾਚੀ ਹੈ। ਉਂਜ ਪਾਕਿਸਤਾਨੀ ਅਧਿਕਾਰੀ ਇਸ ਦਾਅਵੇ ਨੂੰ  ਨਕਾਰਦੇ ਹਨ।

Facebook Comment
Project by : XtremeStudioz