Close
Menu

ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ‘ਬੰਬ’ ਨੇ ਰੋਕੀਆਂ ਰੇਲਾਂ

-- 22 August,2017

ਨਵੀਂ ਦਿੱਲੀ, 22 ਅਗਸਤ
ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਹਰ ਆਉਣ-ਜਾਣ ਵਾਲੀ ਰੇਲ ਗੱਡੀਆਂ ਦੀ ਅੱਜ ਪੁਲੀਸ ਨੇ ਬਾਰੀਕੀ ਨਾਲ ਤਲਾਸ਼ੀ ਲਈ ਕਿਉਂਕਿ ਇਕ ਗੱਡੀ ’ਚ ਬੰਬ ਰੱਖੇ ਹੋਣ ਦੀ ਸੂਚਨਾ ਮਿਲੀ ਸੀ। ਕਿਸੇ ਨੇ ਫੋਨ ਕਰਕੇ ਇਹ ਸੂਚਨਾ ਤੜਕੇ 3.10 ਵਜੇ ਦਿੱਤੀ ਸੀ। ਸਵੇਰੇ 9.30 ਵਜੇ ਤਕ ਹਰ ਆਉਣ-ਜਾਣ ਵਾਲੀਆਂ ਰੇਲਾਂ ਦੀ ਰੇਲਵੇ ਪੁਲੀਸ ਵੱਲੋਂ ਤਲਾਸ਼ੀ ਲਈ ਗਈ ਪਰ ਕੋਈ ਧਮਾਕਾਖੇਜ਼ ਸਮੱਗਰੀ ਨਹੀਂ ਮਿਲੀ। ਰੇਲਵੇ ਪੁਲੀਸ ਦੇ ਡੀਸੀਪੀ ਪ੍ਰਵੇਜ਼ ਅਹਿਮਦ ਨੇ ਦੱਸਿਆ ਕਿ ਪੁਲੀਸ ਕੰਟਰੋਲ ਰੂਮ ਵਿੱਚ ਫੋਨ ਆਉਣ ਕਰਕੇ ਇਸ ਨੂੰ ਗੰਭੀਰਤਾ ਨਾਲ ਲਿਆ ਗਿਆ ਅਤੇ ਗੱਡੀਆਂ ਦੀ ਤਲਾਸ਼ੀ ਲਈ ਗਈ।  ਰੇਲਵੇ ਦੇ ਸੰਪਰਕ ਅਧਿਕਾਰੀ ਨੀਰਜ ਸ਼ਰਮਾ ਨੇ ਦੱਸਿਆ ਕਿ ਸਰਕਾਰੀ ਰੇਲਵੇ ਪੁਲੀਸ (ਜੀਆਰਪੀ) ਤੇ ਰੇਲਵੇ ਸੁਰੱਖਿਆ ਫੋਰਸ (ਆਰਪੀਐਫ) ਵੱਲੋਂ ਖੋਜੀ ਕੁੱਤਿਆਂ ਨਾਲ ਨਵੀਂ ਦਿੱਲੀ ਸਟੇਸ਼ਨ ਦੀਆਂ ਸਾਰੀਆਂ ਥਾਵਾਂ ਤੇ ਖੜ੍ਹੀਆਂ ਗੱਡੀਆਂ ਦੇ ਡੱਬਿਆਂ ਦੀ ਜਾਂਚ ਕੀਤੀ ਗਈ। ਜਾਂਚ ਏਜੰਸੀ ਵੱਲੋਂ ਫੋਨ ਕਰਨ ਵਾਲੇ ਦੀ ਪਛਾਣ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਦੋ ਕੁ ਦਿਨ ਪਹਿਲਾਂ ਵੀ ਦਿੱਲੀ ਹਾਈਕੋਰਟ ਕੈਂਪਸ ਵਿੱਚ ਬੰਬ ਰੱਖੇ ਜਾਣ ਦੀ ਸੂਚਨਾ ਵੀ ਝੂਠੀ ਨਿਕਲੀ ਸੀ।

Facebook Comment
Project by : XtremeStudioz