Close
Menu

ਨਸ਼ਿਆਂ ਦੇ ਮਾਮਲੇ ਵਿੱਚ ਕੁਝ ਨਹੀਂ ਕਰ ਰਹੇ ਕੈਪਟਨ: ਸੰਜੈ ਸਿੰਘ

-- 24 May,2018

ਲੁਧਿਆਣਾ, 24 ਮਈ
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਕੀਤੇ ਗਏ ਮਾਣਹਾਨੀ ਦੇ ਕੇਸ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਸੰਜੈ ਸਿੰਘ ਨੇ ਅੱਜ ਲੁਧਿਆਣਾ ਅਦਾਲਤ ਵਿੱਚ ਪੇਸ਼ੀ ਭੁਗਤੀ। ਬਾਅਦ ਵਿੱਚ ਪੱਤਰਕਾਰਾਂ ਨਾਲ ਗ਼ੱਲਬਾਤ ਕਰਦਿਆਂ ਉਨ੍ਹਾਂ ਅਕਾਲੀ ਆਗੂ ਬਿਕਰਮ ਸਿੰਘ ਮਜੀਠਿਆ ’ਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਹੋਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਐੱਸਟੀਐੱਫ਼ ਚੀਫ਼ ਦੀ ਰਿਪੋਰਟ ’ਚ ਵੀ ਇਹ ਸਾਫ਼ ਹੋ ਚੁੱਕਿਆ ਹੈ। ਇਹ ਰਿਪੋਰਟ ਕਾਫ਼ੀ ਖੁਲਾਸੇ ਕਰਨ ਵਾਲੀ ਹੈ, ਜੋ ਅਦਾਲਤ ਨੂੰ ਦਿੱਤੀ ਜਾਵੇਗੀ। ਇਸ ਰਿਪੋਰਟ ਨਾਲ ਸਾਫ਼ ਹੋ ਜਾਂਦਾ ਹੈ ਕਿ ਪੰਜਾਬ ‘ਚ ਕਥਿਤ ਨਸ਼ਿਆਂ ਦਾ ਧੰਦਾ ਅਕਾਲੀ ਆਗੂ ਦੇ ਇਸ਼ਾਰੇ ‘ਤੇ ਹੁੰਦਾ ਰਿਹਾ ਹੈ। ਸੰਜੈ ਸਿੰਘ ਨੇ ਕਿਹਾ ਕਿ ਉਨ੍ਹਾਂ ‘ਤੇ ਦੋ ਥਾਵਾਂ ’ਤੇ ਮਾਣਹਾਨੀ ਦਾ ਕੇਸ ਕੀਤਾ ਹੋਇਆ ਹੈ ਤੇ ਉਨ੍ਹਾਂ ਪੂਰਾ ਭਰੋਸਾ ਹੈ ਕਿ ਉਹ ਇਨ੍ਹਾਂ ਨੂੰ ਜ਼ਰੂਰ ਜਿੱਤਣਗੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੁਝ ਕਰਦੇ ਨਹੀਂ ਹਨ, ਜਿਸ ਤੋਂ ਅਜਿਹਾ ਲੱਗਦਾ ਹੈ ਕਿ ਬਿਕਰਮ ਮਜੀਠੀਆ ਨੇ ਆਪਣੇ ਚਾਚਾ ਅਮਰਿੰਦਰ ਸਿੰਘ ਨੂੰ ਲੀਜ਼ ’ਤੇ ਪੰਜ ਸਾਲ ਦੇ ਲਈ ਸਰਕਾਰ ਚਲਾਉਣ ਲਈ ਦੇ ਦਿੱਤੀ ਹੈ।

Facebook Comment
Project by : XtremeStudioz