Close
Menu

ਨਿਊਜ਼ੀਲੈਂਡ ਚੋਣਾਂ : ਪ੍ਰਧਾਨ ਮੰਤਰੀ ਬਿਲ ਇੰਗਲਿਸ਼ ਨੇ ਹਾਸਲ ਕੀਤੀ ਲੀਡ

-- 23 September,2017

ਆਕਲੈਂਡ— ਨਿਊਜ਼ੀਲੈਂਡ ‘ਚ ਅੱਜ ਭਾਵ ਸ਼ਨੀਵਾਰ ਨੂੰ ਆਮ ਚੋਣਾਂ ਲਈ ਵੋਟਿੰਗ ਹੋਈ। ਵੱਡੀ ਗਿਣਤੀ ‘ਚ ਲੋਕਾਂ ਨੇ ਵੋਟਿੰਗ ‘ਚ ਹਿੱਸਾ ਲਿਆ। ਇਸ ਆਮ ਚੋਣਾਂ ‘ਚ ਪ੍ਰਧਾਨ ਮੰਤਰੀ ਬਿਲ ਇੰਗਲਿਸ਼ ਦਾ ਮੁਕਾਬਲਾ ਜੈਸਿੰਡਾ ਆਰਡਰਨ ਨਾਲ ਹੈ। ਸ਼ੁਰੂਆਤੀ ਵੋਟਾਂ ਦੀ ਗਿਣਤੀ ‘ਚ ਪ੍ਰਧਾਨ ਮੰਤਰੀ ਬਿਲ ਇੰਗਲਿਸ਼ ਦੀ ਨੈਸ਼ਨਲ ਪਾਰਟੀ ਨੇ ਲੀਡ ਹਾਸਲ ਕਰ ਲਈ ਹੈ। ਨੈਸ਼ਨਲ ਪਾਰਟੀ ਨੇ 58 ਵੋਟਾਂ ਹਾਸਲ ਕੀਤੀਆਂ ਹਨ। ਲੇਬਰ ਪਾਰਟੀ ਨੂੰ 45 ਵੋਟਾਂ ਮਿਲੀਆਂ ਹਨ। ਗਰੀਨ ਪਾਰਟੀ ਅਤੇ ਨਿਊਜ਼ੀਲੈਂਡ ਫਰਸਟ ਪਾਰਟੀ ਨੂੰ 7 ਅਤੇ 6 ਫੀਸਦੀ ਵੋਟਾਂ ਮਿਲੀਆਂ ਹਨ ਪਰ ਨਿਊਜ਼ੀਲੈਂਡ ਦੇ ਲੋਕਾਂ ਨੂੰ ਇਹ ਜਾਣਨ ‘ਚ ਕੁਝ ਸਮਾਂ ਉਡੀਕ ਕਰਨੀ ਪਵੇਗੀ ਕਿ ਉਨ੍ਹਾਂ ਦਾ ਨਵਾਂ ਪ੍ਰਧਾਨ ਮੰਤਰੀ ਕੌਣ ਹੋਵੇਗਾ ਕਿਉਂਕਿ ਗਠਜੋੜ ਬਣਾਉਣ ਲਈ ਵੱਖ-ਵੱਖ ਸਿਆਸੀ ਦਲ ਇਕ-ਦੂਜੇ ਨਾਲ ਮੋਲ-ਤੋਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।
ਇੱਥੇ ਦੱਸ ਦੇਈਏ ਕਿ ਨਿਊਜ਼ੀਲੈਂਡ ਦੀ ਵੋਟ ਪ੍ਰਣਾਲੀ ਤਹਿਤ ਵੱਡੇ ਦਲਾਂ ਲਈ ਸ਼ਾਸਨ ਖਾਤਰ ਆਮ ਤੌਰ ‘ਤੇ ਗਠਜੋੜ ਦਾ ਨਿਰਮਾਣ ਕਰਨਾ ਜ਼ਰੂਰੀ ਹੁੰਦਾ ਹੈ। ਇਸ ਦਾ ਮਤਲਬ ਇਹ ਹੋਇਆ ਹੈ ਕਿ ਜੈਸਿੰਡਾ ਉੱਚ ਅਹੁਦਾ ਹਾਸਲ ਕਰ ਸਕਦੀ ਹੈ।
ਦੱਸਣਯੋਗ ਹੈ ਕਿ ਪਿਛਲੇ ਮਹੀਨੇ ਵਿਰੋਧੀ ਧਿਰ ਦੀ ਨੇਤਾ ਦਾ ਅਹੁਦਾ ਗ੍ਰਹਿਣ ਕਰਨ ਤੋਂ ਬਾਅਦ 37 ਸਾਲਾ ਜੈਸਿੰਡਾ ਦੀ ਲੋਕਪ੍ਰਿਅਤਾ ‘ਚ ਕਾਫੀ ਵਾਧਾ ਹੋਇਆ ਹੈ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਵਿਚਾਲੇ ਕਾਫੀ ਉਤਸ਼ਾਹ ਭਰਿਆ। ਉੱਥੇ ਹੀ 55 ਸਾਲਾ ਇੰਗਲਿਸ਼ ਦੀ ਪ੍ਰਚਾਰ ਮੁਹਿੰਮ ਧੂਮ-ਧੜਾਕੇ ਤੋਂ ਦੂਰ ਰਿਹਾ। ਉਨ੍ਹਾਂ ਨੇ ਆਪਣੇ ਪ੍ਰਚਾਰ ਦੌਰਾਨ ਅਨੁਭਵ ਅਤੇ ਦੇਸ਼ ‘ਚ ਆਰਥਿਕ ਤਰੱਕੀ ਦੀਆਂ ਪ੍ਰਾਪਤੀਆਂ ਗਿਣਵਾਈਆਂ। ਵੋਟਿੰਗ ਸਥਾਨਕ ਸਮੇਂ ਅਨੁਸਾਰ ਸ਼ਾਮ 7 ਵਜੇ ਖਤਮ ਹੋ ਗਈ ਅਤੇ ਚੋਣ ਅਧਿਕਾਰੀਆਂ ਦੇ ਅੰਕੜੇ ਮੁਤਾਬਕ ਰਿਕਾਰਡ 12 ਲੱਖ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।

Facebook Comment
Project by : XtremeStudioz