Close
Menu

ਪਾਕਿਸਤਾਨ : ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਦੇ 16 ਵਿਦੇਸ਼ੀ ਗ੍ਰਿਫਤਾਰ

-- 22 November,2017

ਇਸਲਾਮਾਬਾਦ— ਪਾਕਿਸਤਾਨ ਦੇ ਬਲੋਚਿਸਤਾਨ ਇਲਾਕੇ ‘ਚ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਕੇ ਈਰਾਨ ਜਾਣ ਦੀ ਕੋਸ਼ਿਸ਼ ਕਰ ਰਹੇ 16 ਵਿਦੇਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਪਾਕਿਸਤਾਨ ਦੀ ਇਕ ਪੱਤਰਕਾਰ ਏਜੰਸੀ ਦੇ ਮੁਤਾਬਕ ਗ੍ਰਿਫਤਾਰ ਕੀਤੇ ਲੋਕਾਂ ‘ਚ 15 ਲੋਕ ਨਾਈਜੀਰੀਅਨ ਹਨ ਤੇ ਇਕ ਯਮਨ ਦਾ ਨਾਗਰਿਕ ਹੈ। ਇਹ ਲੋਕ ਈਰਾਨ ਦੇ ਰਸਤਿਓਂ ਯੂਰਪ ਜਾਣ ਦੀ ਫਿਰਾਕ ‘ਚ ਸਨ ਪਰ ਇਕ ਸੂਚਨਾ ਦੇ ਅਧਾਰ ‘ਤੇ ਉਨ੍ਹਾਂ ਨੂੰ ਸੋਮਵਾਰ ਰਾਤ ਗ੍ਰਿਫਤਾਰ ਕਰ ਲਿਆ ਗਿਆ। ਸੁਰੱਖਿਆ ਬਲਾਂ ਨੇ ਤੁਬਰਤ ਇਲਾਕੇ ‘ਚ ਚਲਾਏ ਇਕ ਸਰਚ ਅਭਿਆਨ ਦੇ ਤਹਿਤ 2 ਹਥਿਆਰਬੰਦ ਨਾਗਰਿਕਾਂ ਨੂੰ ਵੀ ਹਿਰਾਸਤ ‘ਚ ਲਿਆ ਹੈ। ਉਥੇ ਸੋਮਵਾਰ ਦੀ ਇਸ ਘਟਨਾ ਤੋਂ ਪਹਿਲਾਂ ਪੰਜਾਬ ਇਲਾਕੇ ਦੇ ਨਸ਼ੀਲੀਆਂ ਦਵਾਈਆਂ ਦੇ ਤਸਕਰ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ‘ਤੇ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਯੂਰਪ ਭੇਜਣ ਦਾ ਦੋਸ਼ ਹੈ।

Facebook Comment
Project by : XtremeStudioz