Close
Menu

ਪਾਕਿਸਤਾਨ ‘ਚ ਪਹਿਲੀ ਵਾਰ ਖੇਡਿਆ ਜਾਵੇਗਾ ਕੌਮਾਂਤਰੀ ਕ੍ਰਿਕਟ ਮੈਚ

-- 27 May,2017

ਕਾਬੁਲ— ਕੌਮਾਂਤਰੀ ਕ੍ਰਿਕਟ ਕਮਿਊਨਟੀ ‘ਚ ਕਾਫੀ ਦੇਰ ਤੋਂ ਜਗ੍ਹਾ ਬਣਾਉਣ ਵਾਲੇ ਅਫਗਾਨਿਸਤਾਨ ਜਲਦੀ ਹੀ ਆਪਣੇ ਘਰੇਲੂ ਮੈਦਾਨ ‘ਚ ਪਹਿਲੀ ਵਾਰ ਕੌਮਾਂਤਰੀ ਮੈਚ ਦੀ ਮੇਜ਼ਬਾਨੀ ਕਰਦੇ ਹੋਏ ਨਜ਼ਰ ਆਵੇਗਾ। ਇਹ ਰਿਪੋਰਟ ਅਫਗਾਨਿਸਤਾਨ ਕ੍ਰਿਕਟ ਬੋਰਡ ( ਏ. ਸੀ.ਬੀ) ਪ੍ਰਮੁੱਖ ਆਤਿਫ ਮਸ਼ਾਲ ਅਤੇ ਪਾਕਿਸਤਾਨ ਕ੍ਰਿਕਟ ਬੋਰਡ ( ਪੀ.ਸੀ.ਬੀ) ਦੇ ਪ੍ਰਧਾਨ ਸ਼ਹਰਆਰ ਖਾਨ ਦੇ ਵਿਚਾਲੇ ਹੋਏ ਸੰਵਾਦਦਾਤਾ ਸਮੇਲਣ ਤੋਂ ਬਾਅਦ ਆਈ ਹੈ।
ਬੈਂਠਕ ‘ਚ ਪੀ. ਸੀ. ਬੀ. ਪ੍ਰਮੁੱਖ ਨੇ ਕਿਹਾ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿਚਾਲੇ ਦੋ ਟੀ-20 ਕੌਮਾਂਤਰੀ ਮੈਚ ਖੇਡੇ ਜਾਣਗੇ ਜਿਸ ਦਾ ਇਕ ਮੈਚ ਕਾਬੁਲ ‘ਚ ਅਤੇ ਦੂਜਾ ਲਾਹੌਰ ‘ਚ ਖੇਡਿਆ ਜਾਵੇਗਾ। ਅਫਗਾਨਿਸਤਾਨ ਟੀ-20 ਮੈਚ ਦੀ ਮੇਜ਼ਬਾਨੀ ‘ਚ ਕੋਈ ਕੌਮਾਂਤਰੀ ਮੈਚ ਆਯੋਜਿਤ ਕਰੇਂਗਾ। ਅਫਗਾਨਿਸਤਾਨ ਇਸ ਦੇ ਨਾਲ ਹੀ ਪਹਿਲੀ ਟੀਮ ਬਣ ਜਾਵੇਗੀ ਜੋਂ 40 ਮੈਚ ਖੇਡਣ ਤੋਂ ਬਾਅਦ ਆਪਣੀ ਧਰਤੀ ‘ਤੇ ਪਹਿਲਾ ਕੌਮਾਂਤਰੀ ਮੈਚ ਖੇਡੇਗੀ।
ਏ. ਸੀ. ਬੀ ਪ੍ਰਮੁੱਖ ਆਤਿਫ ਨੇ ਕਿਹਾ ਕਿ ਇਹ ਬੇਹੱਦ ਜਰੂਰੀ ਹੈ ਕਿ ਖੇਡ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਜਾਵੇ। ਸਾਨੂੰ ਖੁਸ਼ੀ ਹੈ ਕਿ ਅਸੀਂ ਪਹਿਲੀ ਵਾਰ ਕਿਸੇ ਕੌਮਾਂਤਰੀ ਮੈਚ ਦੀ ਮੇਜ਼ਬਾਨੀ ਕਰ ਰਹੇ ਹਾਂ। ਅਫਗਾਨਿਸਤਾਨ ਇਸ ਦੇ ਨਾਲ ਹੀ ਕੌਮਾਂਤਰੀ ਮੈਚਾਂ ਦੀ ਮੇਜ਼ਬਾਨੀ ਕਰਨ ਵਾਲੀ 18 ਵੀਂ ਟੀਮ ਬਣ ਜਾਵੇਗੀ। ਦੋਵੇ ਟੀਮਾਂ ਦੇ ਵਿਚਾਲੇ ਇਸ ਨਾਲ ਪਹਿਲੇ ਤਿੰਨ ਕੌਮਾਂਤਰੀ ਮੈਚ ( ਦੋ ਵਨ ਡੇ ਅਤੇ ਇਕ ਟੀ-20) ਆਯੋਜਿਤ ਹੋ ਚੁੱਕਾ ਹੈ ਪਰ ਦੋਵੇਂ ਹੀ ਟੀਮਾਂ ਨੇ ਇਕ ਦੂਜੇ ਦੀ ਮੇਜ਼ਬਾਨੀ ਨਹੀਂ ਕੀਤੀ। ਤਿੰਨਾਂ ਹੀ ਮੈਚਾਂ ‘ਤੇ ਪਾਕਿਸਤਾਨ ਨੂੰ ਜਿੱਤ ਹਾਸਲ ਹੋਈ।

Facebook Comment
Project by : XtremeStudioz