Close
Menu

ਪਾਕਿਸਤਾਨ ‘ਤੇ ਚੈਂਪੀਅਨਸ ਟਰਾਫੀ ‘ਚ ਜਿੱਤ ਨਾਲ ਵਧਿਆ ਆਤਮਵਿਸ਼ਵਾਸ : ਚਿਕਤੇ

-- 26 May,2017

ਬੈਂਗਲੁਰੂ— ਭਾਰਤੀ ਸੀਨੀਅਰ ਪੁਰਸ਼ ਹਾਕੀ ਟੀਮ ਦੇ ਮਹੱਤਵਪੂਰਨ ਖਿਡਾਰੀ ਆਕਾਸ਼ ਚਿਕਤੇ ਨੇ ਕਿਹਾ ਕਿ ਉਨ੍ਹਾਂ ਨੂੰ ਏਸ਼ੀਆਈ ਚੈਂਪੀਅਨਸ ਟਰਾਫੀ ਦੇ ਫਾਈਨਲ ‘ਚ ਪਾਕਿਸਤਾਨ ਦਾ ਸਾਹਮਣਾ ਕਰਨ ਅਤੇ ਚਿਰਾਂ ਤੋਂ ਮੁਕਾਬਲੇਬਾਜ਼ ਟੀਮ ਨੂੰ ਹਰਾਉਣ ‘ਚ ਕਾਫੀ ਆਤਮਵਿਸ਼ਵਾਸ ਮਿਲਿਆ ਹੈ। ਟੀਮ ਦੇ ਸੁਭਾਵਕ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਦੇ ਸੱਟ ਦਾ ਸ਼ਿਕਾਰ ਹੋਣ ਦੇ ਬਾਅਦ ਚਿਕਤੇ ਫਿਲਹਾਲ ਇਸ ਭੂਮਿਕਾ ਦੇ ਲਈ ਰਾਸ਼ਟਰੀ ਟੀਮ ‘ਚ ਪਹਿਲੀ ਪਸੰਦ ਹਨ। ਉਨ੍ਹਾਂ ਨੇ ਪਿਛਲੇ ਸਾਲ ਸੁਲਤਾਨ ਅਜ਼ਲਾਨ ਸ਼ਾਹ ਕੱਪ ਤੋਂ ਹੀ ਕੌਮਾਂਤਰੀ ਹਾਕੀ ‘ਚ ਡੈਬਿਊ ਕੀਤਾ ਸੀ। ਚਿਕਤੇ ਕੁਆਂਤਨ ‘ਚ ਬਤੌਰ ਰਿਜ਼ਰਵ ਗੋਲਕੀਪਰ ਗਏ ਸਨ ਅਤੇ ਸ਼੍ਰੀਜੇਸ਼ ਦੇ ਬਾਹਰ ਹੋਣ ਦੇ ਬਾਅਦ ਉਨ੍ਹਾਂ ਆਪਣੀ ਭੂਮਿਕਾ ਬਖੂਬੀ ਨਿਭਾਈ। ਭਾਰਤ ਨੇ ਇੱਥੇ ਫਾਈਨਲ ਮੈਚ 3-2 ਨਾਲ ਜਿੱਤਿਆ ਸੀ।
ਇਸ ਤੋਂ ਪਹਿਲਾਂ ਮਲੇਸ਼ੀਆ ਦੇ ਖਿਲਾਫ ਵੀ ਚਿਕਤੇ ਨੇ 2-1 ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਸਾਲ 26ਵੇਂ ਅਜ਼ਲਾਨ ਸ਼ਾਹ ਕੱਪ ‘ਚ ਵੀ ਸ਼੍ਰੀਜੇਸ਼ ਦੇ ਬਾਹਰ ਹੋਣ ਦੇ ਬਾਅਦ ਚਿਕਤੇ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ ਅਤੇ ਮਲੇਸ਼ੀਆ ਤੋਂ ਭਾਰਤੀ ਟੀਮ ਕਾਂਸੀ ਦੇ ਤਮਗੇ ਨਾਲ ਪਰਤੀ। ਚਿਕਤੇ ਨੇ ਕਿਹਾ, ”ਮੇਰੇ ਲਈ ਪਿਛਲੇ ਇਕ ਸਾਲ ‘ਚ ਖੇਡ ਦੇ ਮੌਕੇ ਮਿਲਣਾ ਵਧੀਆ ਰਿਹਾ। ਮੈਨੂੰ ਦੁਨੀਆ ਦੀਆਂ ਬਿਹਤਰੀਨ ਟੀਮਾਂ ਦੇ ਖਿਲਾਫ ਖੇਡਣ ਦਾ ਮੌਕਾ ਮਿਲਿਆ ਹੈ। ਬੰਗਲੌਰ ‘ਚ ਭਾਰਤੀ ਖੇਡ ਅਥਾਰਿਟੀ ਦੇ ਰਾਸ਼ਟਰੀ ਕੈਂਪ ‘ਚ ਟ੍ਰੇਨਿੰਗ ਕਰ ਰਹੇ ਚਿਕਤੇ ਅਤੇ ਜੂਨੀਅਰ ਵਿਸ਼ਵ ਕੱਪ ਟੀਮ ਦੇ ਗੋਲਕੀਪਰ ਵਿਕਾਸ ਦਾਹੀਆ ਜਰਮਨੀ ਦੇ ਡੁਸੇਲਡੋਰਫ ‘ਚ ਆਗਾਮੀ ਤਿੰਨ ਰਾਸ਼ਟਰਾਂ ਦੇ ਟੂਰਨਾਮੈਂਟ ਅਤੇ ਲੰਡਨ ‘ਚ ਹੋਣ ਵਾਲੀ ਹਾਕੀ ਵਰਲਡ ਲੀਗ ਸੈਮੀਫਾਈਨਲ ‘ਚ ਟੀਮ ਦੇ ਨਾਲ ਬਤੌਰ ਗੋਲਕੀਪਰ ਹਿੱਸਾ ਬਣਨਗੇ। ਇੱਥੇ ਭਾਰਤੀ ਟੀਮ ਨੂੰ ਕੈਨੇਡਾ, ਸਕਾਟਲੈਂਡ, ਹਾਲੈਂਡ ਅਤੇ ਪਾਕਿਸਤਾਨ ਦੇ ਨਾਲ ਗਰੁੱਪ ‘ਚ ਰਖਿਆ ਗਿਆ ਹੈ।  
ਪੂਲ ਪੜਾਅ ਦੇ ਮੁਕਾਬਲਿਆਂ ‘ਚ ਮੁਸ਼ਕਲ ਟੀਮਾਂ ਦੇ ਹੋਣ ਦੀ ਵਜ੍ਹਾ ਨਾਲ ਯਕੀਨੀ ਤੌਰ ‘ਤੇ ਇਹ ਚੁਣੌਤੀਪੂਰਨ ਹੋਵੇਗਾ। ਜਦਕਿ ਭਾਰਤ ਨੂੰ 18 ਜੂਨ ਨੂੰ ਪਾਕਿਸਤਾਨ ਨਾਲ ਪੂਲ ਪੜਾਅ ਦੇ ਤੀਜੇ ਮੈਚ ‘ਚ ਭਿੜਨਾ ਹੈ ਜਿਸ ਨੂੰ ਲੈ ਕੇ ਟੀਮ ‘ਤੇ ਕਾਫੀ ਦਬਾਅ ਹੈ। ਗੋਲਕੀਪਰ ਨੇ ਕਿਹਾ, ”ਸਾਡੇ ਲਈ ਪਾਕਿਸਤਾਨ ਦੇ ਨਾਲ ਮੈਚ ਕਿਸੇ ਹੋਰ ਮੈਚ ਦੀ ਤਰ੍ਹਾਂ ਹੋਵੇਗਾ ਅਤੇ ਅਸੀਂ ਇਸ ‘ਚ ਜਿੱਤ ਨਾਲ ਤਿੰਨ ਅੰਕ ਲੈ ਕੇ ਟੂਰਨਾਮੈਂਟ ‘ਚ ਅੱਗੇ ਵਧਣ ਦੇ ਟੀਚੇ ਦੇ ਨਾਲ ਉਤਰਾਂਗੇ।” ਉਨ੍ਹਾਂ ਕਿਹਾ, ”ਮੈਂ ਪਾਕਿਸਤਾਨ ਨਾਲ ਦੋ ਵਾਰ ਖੇਡਿਆ ਹਾਂ ਅਤੇ ਦੋ ਮੈਚ ਜਿੱਤੇ ਹਨ। ਮੈਨੂੰ ਅਜ਼ਲਾਨ ਸ਼ਾਹ ਅਤੇ ਚੈਂਪੀਅਨਸ ਟਰਾਫੀ ਮੈਚਾਂ ਨਾਲ ਬਹੁਤ ਆਤਮਵਿਸ਼ਵਾਸ ਮਿਲਿਆ ਹੈ।”

Facebook Comment
Project by : XtremeStudioz