Close
Menu

ਪਾਕਿ ਪੁਲਸ ਨੇ ਜ਼ੈਨਬ ਦੇ ਮੁਖ ਦੋਸ਼ੀ ਨੂੰ ਕੀਤਾ ਗ੍ਰਿਫਤਾਰ

-- 23 January,2018

ਇਸਲਾਮਾਬਾਦ — ਪਾਕਿ ਪੁਲਸ ਨੇ ਮੰਗਲਵਾਰ ਨੂੰ ਇਕ ਵੱਡੀ ਸਫਲਤਾ ਦਾ ਦਾਅਵਾ ਕਰਦੇ ਹੋਏ ਜ਼ੈਨਬ ਦੇ ਬਲਾਤਕਾਰ ਅਤੇ ਹੱਤਿਆ ਮਾਮਲੇ ਦੇ ਮੁਖ ਦੋਸ਼ੀ ਨੂੰ ਪਾਕਪਟਹਨ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਦੋਸ਼ੀ ਦੀ ਪਛਾਣ ਇਮਰਾਨ ਵਜੋਂ ਹੋਈ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਹ ਜ਼ੈਨਬ ਦਾ ਰਿਸ਼ਤੇਦਾਰ ਸੀ। ਇਮਰਾਨ ਕੋਟਰੋਡ ਵਿਖੇ ਕਸੂਰ ਵਿਚ ਜ਼ੈਨਬ ਦੇ ਘਰ ਨੇੜੇ ਰਹਿੰਦਾ ਸੀ, ਜਿੱਥੋਂ ਉਸ ਨੇ ਜ਼ੈਨਬ ਨੂੰ ਅਗਵਾ ਕੀਤਾ ਸੀ। ਪੁਲਸ ਸੂਤਰਾਂ ਨੇ ਦੱਸਿਆ ਕਿ ਦੋਸ਼ੀ ਨੂੰ ਕੁਝ ਦਿਨ ਪਹਿਲਾਂ ਵੀ ਹਿਰਾਸਤ ਵਿਚ ਲਿਆ ਗਆ ਸੀ ਪਰ ਡੀ. ਐੱਨ. ਏ. ਸੈਂਪਲ ਲੈਣ ਮਗਰੋਂ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ ਪਰ ਹੁਣ ਉਸ ਦਾ ਡੀ. ਐੱਨ. ਏ. ਸੈਂਪਲ ਬੱਚੀ ਨਾਲ ਮੈਚ ਕਰਨ ਮਗਰੋਂ ਉਸ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਮੁਤਾਬਕ ਇਮਰਾਨ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਇਮਰਾਨ ਨੇ ਜ਼ੈਨਬ ਦੇ ਇਲਾਵਾ ਦੂਜੀਆਂ ਘਟਨਾਵਾਂ ਦਾ ਦੋਸ਼ ਵੀ ਕਬੂਲ ਕੀਤਾ ਹੈ।

Facebook Comment
Project by : XtremeStudioz