Close
Menu

ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਬਿਨਾਂ ਪ੍ਰਵਾਨਗੀ ਦੇ ਖੋਲ•ੇ ਪੱਤਰ ਵਿਹਾਰ ਸਟੱਡੀ ਸੈਂਟਰ ਤੁਰੰਤ ਬੰਦ ਕਰਨ ਦੇ ਆਦੇਸ਼

-- 24 May,2017

ਚੰਡੀਗੜ•,ਪੰਜਾਬ ਸਰਕਾਰ ਨੇ ਸੂਬੇ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਹੁਕਮ ਜਾਰੀ ਕਰਦਿਆਂ ਬਿਨਾਂ ਪ੍ਰਵਾਨਗੀ ਦੇ ਖੋਲ•ੇ ਪੱਤਰ ਵਿਹਾਰ ਸਟੱਡੀ ਸੈਂਟਰ ਤੁਰੰਤ ਬੰਦ ਕਰਨ ਲਈ ਕਿਹਾ ਹੈ। ਉਚੇਰੀ ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਸੂਬੇ ਵਿੱਚ ਚੱਲ ਰਹੀਆਂ 16 ਪ੍ਰਾਈਵੇਟ ਯੂਨਵੀਰਸਿਟੀਆਂ ਦੇ ਚਾਂਸਲਰਜ਼ ਨੂੰ ਪੱਤਰ ਜਾਰੀ ਕਰ ਕੇ ਆਦੇਸ਼ ਦਿੱਤੇ ਗਏ ਹਨ ਕਿ ਜੇਕਰ ਅਜਿਹੇ ਸੈਂਟਰ ਚੱਲ ਰਹੇ ਹਨ ਤਾਂ ਤੁਰੰਤ ਬੰਦ ਕਰ ਦਿੱਤੇ ਜਾਣ, ਨਹੀਂ ਤਾਂ ਵਿਭਾਗ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਉਚੇਰੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਐਕਟ ਅਧੀਨ ਪ੍ਰਾਈਵੇਟ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਹੈ, ਉਸ ਐਕਟ ਦੇ ਉਪਬੰਧਾਂ ਅਧੀਨ ਅਤੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਕੋਈ ਵੀ ਯੂਨੀਵਰਸਿਟੀ ਆਗਿਆ ਤੋਂ ਬਿਨਾਂ ਵਿਦਿਆਰਥੀਆਂ ਨੂੰ ਪੱਤਰ ਵਿਹਾਰ (ਸੀ.ਸੀ.) ਰਾਹੀਂ ਸਿੱਖਿਆ ਦੇਣ ਲਈ ਕੈਂਪਸ ਤੋਂ ਬਾਹਰ ਕੋਈ ਸੈਂਟਰ ਖੋਲ• ਨਹੀਂ ਸਕਦੀ। ਵਿਭਾਗ ਨੇ ਸਮੂਹ ਯੂਨੀਵਰਸਿਟੀਆਂ ਨੂੰ ਕਿਹਾ ਹੈ ਕਿ ਜੇਕਰ ਬਿਨਾਂ ਪ੍ਰਵਾਨਗੀ ਤੋਂ ਕੋਈ ਪੱਤਰ ਵਿਹਾਰ ਸਟੱਡੀ ਸੈਂਟਰ ਚੱਲ ਰਿਹਾ ਹੈ ਤਾਂ ਉਸ ਨੂੰ ਤੁਰੰਤ ਬੰਦ ਕਰ ਦਿੱਤਾ ਜਾਵੇ।
ਬੁਲਾਰੇ ਨੇ ਦੱਸਿਆ ਕਿ ਵਿਭਾਗ ਵੱਲੋਂ ਜਾਰੀ ਹੁਕਮਾਂ ਦੀ ਕਾਪੀ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਵੀ ਭੇਜੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਉਹ ਇਸ ਸਬੰਧੀ ਚੈਕਿੰਗ ਕਰਨ ਕਿ ਉਨ•ਾਂ ਦੇ ਜ਼ਿਲੇ ਵਿੱਚ ਕਿਸੇ ਪ੍ਰਾਈਵੇਟ ਯੂਨੀਵਰਸਿਟੀ ਵੱਲੋਂ ਐਕਟ ਦੀ ਉਲੰਘਣਾ ਕਰ ਕੇ ਅਜਿਹਾ ਸੈਂਟਰ ਬਾਹਰ ਤਾਂ ਨਹੀਂ ਖੋਲਿ•ਆ ਗਿਆ। ਜੇਕਰ ਕੋਈ ਅਜਿਹਾ ਸੈਂਟਰ ਖੋਲਿ•ਆ ਗਿਆ ਹੈ ਤਾਂ ਉਸ ਨੂੰ ਤੁਰੰਤ ਬੰਦ ਕਰਵਾ ਕੇ ਇਸ ਦੀ ਸੂਚਨਾ ਵਿਭਾਗ ਨੂੰ ਭੇਜੀ ਜਾਵੇ।

Facebook Comment
Project by : XtremeStudioz