Close
Menu

ਪੰਜ ਤੱਤਾਂ ‘ਚ ਵਿਲੀਨ ਹੋਏ ਅਟਲ ਜੀ, ਗੋਦ ਲਈ ਧੀ ਨੇ ਦਿੱਤੀ ਮੁਖ ਅਗਨੀ

-- 17 August,2018

ਨਵੀਂ ਦਿੱਲੀ— ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਪੰਜ ਤੱਤਾਂ ‘ਚ ਵਿਲੀਨ ਹੋ ਗਏ। ਉਨ੍ਹਾਂ ਦੀ ਗੋਦ ਲਈ ਧੀ ਨੇ ਉਨ੍ਹਾਂ ਨੂੰ ਮੁਖ ਅਗਨੀ ਦਿੱਤੀ। ਇਸ ਤੋਂ ਪਹਿਲਾਂ ਅਟਲ ਜੀ ਨੂੰ ਤਿੰਨਾਂ ਸੈਨਾਵਾਂ ਦੇ ਜਵਾਨਾਂ ਨੇ 21 ਬੰਦੂਕਾਂ ਦੀ ਸਲਾਮੀ ਨਾਲ ਅੰਤਿਮ ਵਿਦਾਈ ਦਿੱਤੀ ਗਈ। ਉਨ੍ਹਾਂ ਦੇ ਅੰਤਿਮ ਦਰਸ਼ਨ ਲਈ ਹਜ਼ਾਰਾਂ ਦੀ ਸੰਖਿਆ ‘ਚ ਲੋਕ ਸੜਕਾਂ ‘ਤੇ ਖੜ੍ਹੇ ਸਨ। ਵੱਡੀ ਸੰਖਿਆ ‘ਚ ਲੋਕ ਉਨ੍ਹਾਂ ਦੇ ਵਾਹਨ ਦੇ ਨਾਲ-ਨਾਲ ਚੱਲ ਰਹੇ ਸਨ। ਸਮ੍ਰਿਤੀ ਸਥਾਨ ਜਵਾਹਰ ਲਾਲ ਨਹਿਰੂ ਦੇ ਸਮਾਰਕ ਸ਼ਾਂਤੀ ਵਨ ਅਤੇ ਲਾਲ ਬਹਾਦੁਰੀ ਸ਼ਾਸਤਰੀ ਦੇ ਵਿਜੈ ਘਾਟ ਵਿਚਾਲੇ ਸਥਿਤ ਹੈ। ਪੂਰਾ ਰਸਤਾ ‘ਅਟਲ ਬਿਹਾਰੀ ਵਾਜਪਈ ਅਮਰ ਰਹੇ ਨਾਅਰਿਆਂ ਨਾਲ ਗੂੰਜਦਾ ਰਿਹਾ। ਰਾਜਧਾਨੀ ਦੇ ਆਈ.ਟੀ.ਓ ਨੇੜੇ ਦੀਨ ਦਿਆਲ ਉਪਾਧਿਆ ਮਾਰਗ ‘ਤੇ ਪਾਰਟੀ ਦਫਤਰ ਤੋਂ ਜਦੋਂ 2 ਵਜੇ ਅੰਤਿਮ ਯਾਤਰਾ ਸ਼ੁਰੂ ਹੋਈ ਤਾਂ ਲੋਕ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ। ਸਵੇਰੇ ਤੋਂ ਰਾਸ਼ਟਰੀ ਰਾਜਧਾਨੀ ਖੇਤਰ ਅਤੇ ਦੇਸ਼ ਦੇ ਦੂਰ ਦੇ ਇਲਾਕਿਆਂ ਤੋਂ ਆਏ ਲੋਕ ਆਪਣੇ ਪਿਆਰੇ ਨੇਤਾ ਦੇ ਅੰਤਿਮ ਦਰਸ਼ਨ ਕਰਨ ਲਈ ਲੱਖਾਂ ਦੀ ਸੰਖਿਆ ‘ਚ ਇੱਕਠੇ ਹੋਏੇ। ਇਸ ‘ਚ ਭਾਜਪਾ ਦੇ ਦਫਤਰ ‘ਚ ਪ੍ਰਧਾਨਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਪਾਰਟੀ ਪ੍ਰਧਾਨ ਅਮਿਤ ਸ਼ਾਹ, ਲਾਲ ਕ੍ਰਿਸ਼ਨ ਅਡਵਾਨੀ, ਮੁੱਖਮੰਤਰੀ ਯੋਗੀ ਆਦਿਤਿਆਨਾਥ, ਹਰਿਆਣਾ ਦੇ ਮੁੱਖਮੰਤਰੀ ਮਨੋਹ ਰ ਲਾਲ ਖੱਟੜ, ਰੇਲ ਮੰਤਰੀ ਪੀਊਸ਼ ਗੋਇਲ, ਪ੍ਰਧਾਨਮੰਤਰੀ ਦਫਤਰ ‘ਚ ਰਾਜ ਮੰਤਰੀ ਜਿਤੇਂਦਰ ਸਿੰਘ ਅਤੇ ਪਾਰਟੀ ਦੇ ਵੱਖ-ਵੱਖ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਵਾਜਪਾਈ ਦੀ ਅੰਤਿਮ ਯਾਤਰਾ ‘ਚ ਮੋਦੀ ਚਲੇ ਪੈਦਲ
ਵਾਜਪਾਈ ਦੀ ਭਾਜਪਾ ਦਫਤਰ ਤੋਂ ਸ਼ੁਰੂ ਹੋਈ ਯਾਤਰਾ ‘ਚ ਅੱਜ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਰਾਜਘਾਟ ਨੇੜੇ ਰਾਸ਼ਟਰੀ ਸਮ੍ਰਿਤੀ ਸਥਾਨ ਤੱਕ ਦੀ ਯਾਤਰਾ ਪੈਦਲ ਹੀ ਪੂਰੀ ਕੀਤੀ, ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਪੂਰੇ ਰਾਜ ਸਨਮਾਨ ਨਾਲ ਕੀਤਾ ਗਿਆ। ਮੋਦੀ ਨੇ ਸਖ਼ਤ ਸੁਰੱਖਿਆ ਦੀ ਵਿਵਸਥਾ ਵਿਚਾਲੇ ਧੁੱਪ ‘ਚ ਲਗਭਗ 8 ਕਿਲੋਮੀਟਰ ਦੀ ਇਹ ਯਾਤਰਾ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਪੂਰੀ ਕੀਤੀ। ਇਸ ਦੌਰਾਨ ਪੂਰੇ ਰਸਤੇ ਭਰ ਵੱਡੀ ਸੰਖਿਆ ਦੇ ਲੋਕ ਸੜਕ ਕਿਨਾਰੇ ਖੜ੍ਹੇ ਰਹੇ ਅਤੇ ਉੁਹ ਆਪਣੇ ਪਿਆਰੇ ਨੇਤਾ ਨੂੰ ਵਿਦਾਈ ਦਿੰਦੇ ਰਹੇ।

ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ
– ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਸਾਬਕਾ ਉਪ-ਪ੍ਰਧਾਨਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਵਾਜਪਾਈ ਨੂੰ ਫੁੱਲ ਭੇਂਟ ਕੀਤੇ।
– ਇਸ ਦੇ ਬਾਅਦ ਮ੍ਰਿਤ ਦੇਹ ਨਾਲ ਲਿਪਟਿਆ ਤਿਰੰਗਾ ਵਾਜਪਾਈ ਦੀ ਨਾਤਿਨ ਨੂੰ ਸੌਂਪ ਦਿੱਤਾ ਗਿਆ।
– ਇਸ ਮੌਕੇ ‘ਤੇ ਰਾਜਸਭਾ ‘ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ, ਭਾਜਪਾ ਦੇ ਸੀਨੀਅਰ ਨੇਤਾ ਮੁਰਲੀ ਮਨੋਹਰ ਜੋਸ਼ੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਦੇ ਨੇਤਾ ਮੁਲਾਇਮ ਸਿੰਘ ਯਾਦਵ, ਕਾਂਗਰਸ ਦੇ ਸੀਨੀਅਰ ਨੇਤਾ ਅਸ਼ੋਕ ਗਹਿਲੋਤ, ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਸਨ।
– ਅੰਤਿਮ ਸੰਸਕਾਰ ਸਮੇਂ ਸਮ੍ਰਿਤੀ ਸਥਾਨ ਦੇ ਆਸਪਾਸ ਲੋਕਾਂ ਦਾ ਇੱਕਠ ਸੀ ਅਤੇ ਵਾਜਪਾਈ ਅਮਰ ਰਹੇ ਦੇ ਨਾਅਰਿਆਂ ਨਾਲ ਆਸਮਾਨ ਗੂੰਜਨ ਲੱਗਾ।
– ਲੱਖਾਂ ਦੀ ਸੰਖਿਆ ‘ਚ ਬੱਚੇ, ਬੁੱਢੇ, ਔਰਤਾਂ, ਵਿਅਕਤੀ, ਕਿਸਾਨ, ਵਪਾਰੀ ਆਪਣੇ ਪਿਆਰੇ ਨੇਤਾ ਦੀ ਝਲਕ ਦੇਖਣ ਲਈ ਮੌਜੂਦ ਸਨ।

Facebook Comment
Project by : XtremeStudioz