Close
Menu

ਫ੍ਰੈਂਚ ਓਪਨ ‘ਚ ਪੁਰਾਣੇ ਦਿੱਗਜਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰਨਗੇ ਥਿਏਮ, ਜਵੇਰੇਵ

-- 27 May,2017

ਪੈਰਿਸ— ਪੁਰਾਣੇ ਤਜਰਬੇਕਾਰ ਦਿੱਗਜ ਖਿਡਾਰੀ ਭਲਾ ਹੀ ਹੁਣ ਵੀ ਜ਼ਿਆਦਾਤਰ ਗ੍ਰੈਂਡਸਲੇਮ ਖਿਤਾਬ ਜਿੱਤ ਰਹੇ ਹਨ ਪਰ ਨੌਜਵਾਨ ਖਿਡਾਰੀਆਂ ਤੋਂ ਉਨ੍ਹਾਂ ਨੂੰ ਸਖ਼ਤ ਚੁਣੌਤੀ ਮਿਲ ਰਹੀ ਹੈ। ਸਾਲ 2005 ਤੋਂ ਗ੍ਰੈਂਡਸਲੈਮ ‘ਚ ਰਫੇਲ ਨਡਾਲ, ਰੋਜ਼ਰ ਫੇਡਰਰ, ਨੋਵਾਕ ਜੋਕੋਵਿਚ, ਏਂਡੀ ਮਰੇ ਅਤੇ ਸਟੇਨ ਵਾਵਰਿੰਕਾ ਦਾ ਦਬਦਬਾ ਰਿਹਾ ਹੈ। ਹਾਲਾਂਕਿ ਕੁੱਝ ਛੁਪੇਰੁਸਤਮ ਖਿਡਾਰੀ ਕੱਲ੍ਹ ਤੋਂ ਸ਼ੁਰੂ ਹੋ ਰਹੇ ਫ੍ਰੈਂਚ ਓਪਨ ‘ਚ ਅਨੁਭਵੀ ਖਿਡਾਰੀਆਂ ਨੂੰ ਹੈਰਾਨ ਕਰਨ ਦੀ ਉਮੀਦ ਕਰ ਰਹੇ ਹਨ।
ਪਿੱਛਲੇ ਐਤਵਾਰ ਨੂੰ 20 ਸਾਲ ਦੇ ਅਲੈਕਜੇਂਡਰ ਜਵੇਰੇਵ ਨੇ ਨੋਵਾਕ ਜੋਕੋਵਿਚ ਨੂੰ ਹਰਾ ਕੇ ਇਟਲੀ ਓਪਨ ਦਾ ਖਿਤਾਬ ਜਿੱਤਿਆ ਸੀ, ਜਦਕਿ 23 ਸਾਲ ਦੇ ਥਿਏਮ ਨੇ ਵੀ ਇਸ ਟੂਰਨਾਮੈਂਟ ‘ਚ ਨਡਾਲ ਨੂੰ ਹਰਾ ਕੇ ਪ੍ਰਭਾਵਿਤ ਕੀਤਾ ਸੀ। ਥਿਏਮ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਰਫਾ ਮੌਜੂਦ ਦਾਅਵੇਦਾਰ ਹਨ। ਨੋਵਾਕ ਆ ਰਿਹਾ ਹੈ ਅਤੇ ਫਿਰ ਮਰੇ ਵੀ ਹੈ, ਤੁਸੀਂ ਕੁੱਝ ਨਹੀਂ ਕਹਿ ਸਕਦੇ। ਉਹ ਵੱਡਾ ਖਿਡਾਰੀ ਹੈ, ਨਾਲ ਹੀ ਉਨ੍ਹਾਂ ਨੇ ਇਹ ਸ਼ਾਨਦਾਰ ਖੇਡ ਦਿਖਾਇਆ ਹੈ। ਏ. ਟੀ. ਪੀ. ਕੰਪਿਊਟਰ ਰੈਂਕਿੰਗ ਦੇ 40 ਸਾਲ ਤੋਂ ਜ਼ਿਆਦਾ ਇਤਿਹਾਸ ‘ਚ ਇਹ ਪਹਿਲਾ ਹਫਤਾ ਹੈ ਜਿਸ ‘ਚ ਸਾਰੇ ਚੋਟੀ 5 ਪੁਰਸ਼ ਖਿਡਾਰੀਆਂ ਦੀ ਉਮਰ 30 ਸਾਲ ਤੋਂ ਜ਼ਿਆਦਾ ਹੈ। 

Facebook Comment
Project by : XtremeStudioz