Close
Menu

ਬਜਰੰਗ ਓਲੰਪਿਕ ‘ਚ ਸੋਨ ਤਮਗਾ ਜਿੱਤ ਸਕੇ ਇਸ ਲਈ ਮੈਂ ਲਿਆ ਸੰਨਿਆਸ : ਯੋਗੇਸ਼ਵਰ

-- 02 November,2018

ਗੋਹਾਨਾ : ਯੋਗੇਸ਼ਵਰ ਦੱਤ ਨੇ ਕਿਹਾ ਕਿ ਮੈਟ ਤੋਂ ਸੰਨਿਆਸ ਲੈਣ ਦਾ ਫੈਸਲਾ ਮੁਸ਼ਕਲ ਨਹੀਂ ਸੀ ਕਿਉਂਕਿ ਉਸ ਦੇ ਕੋਲ ਬਜਰੰਗ ਪੂਨੀਆ ਵਰਗਾ ਚੇਲਾ ਸੀ ਅਤੇ ਉਸ ਨੂੰ ਲਗਦਾ ਹੈ ਕਿ ਉਹ ਓਲੰਪਿਕ ਜਿੱਤਣ ਵਾਲਾ ਭਾਰਤ ਦਾ ਪਹਿਲਾ ਪਹਿਲਵਾਨ ਬਣ ਸਕਦਾ ਹੈ। ਕੇਡੀ ਜਾਧਵ ਅਤੇ ਸੁਸ਼ੀਲ ਕੁਮਾਰ ਤੋਂ ਬਾਅਦ ਯੋਗੇਸ਼ਵਰ ਓਲੰਪਿਕ ਤਮਗਾ 2012 ਲੰਡਨ ਵਿਚ ਕਾਂਸੀ ਤਮਗਾ ਜਿੱਤਣ ਵਾਲਾ ਤੀਜਾ ਭਾਰਤੀ ਪਹਿਲਵਾਨ ਹੈ। ਯੋਗੇਸ਼ਵਰ ਨੇ ਆਪਣੇ ਸਫਲ ਕਰੀਅਰ ਵਿਚ 2014 ਵਿਚ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ਵਿਚ ਸੋਨ ਤਮਗੇ ਜਿੱਤੇ ਸੀ। ਹਰਿਆਣਾ ਦਾ ਇਹ ਪਹਿਲਵਾਨ ਅੱਜ 35ਵਾਂ ਜਨਮਦਿਨ ਮਨਾ ਰਿਹਾ ਹੈ, ਉਸ ਨੇ ਕਿਹਾ ਕਿ ਉਸ ਦਾ ਧਿਆਨ 2020 ਟੋਕਿਓ ਓਲੰਪਿਕ ਲਈ ਬਜਰੰਗ ਨੂੰ ਤਿਆਰ ਕਰਨ ਵਲ ਹੈ। ਇਹ ਮਹੱਤਵਪੂਰਨ ਹੈ ਕਿ ਬਜਰੰਗ ਓਲੰਪਿਕ ਤਮਗਾ ਜਿੱਤਣ ਲਈ ਤਿਆਰ ਰਹੇ। ਉਸ ਦੀ ਖੇਡ ਚੰਗੀ ਹੈ ਪਰ ਹੋਰ ਵੀ ਬਿਹਤਰ ਹੋ ਸਕਦੀ ਹੈ। ਮੈਂ 2020 ਵਿਚ ਹਿੱਸਾ ਨਹੀਂ ਲੈ ਸਕਦਾ ਇਸ ਲਈ ਬਿਹਤਰ ਇਹੀ ਹੈ ਕਿ ਅਸੀਂ ਬਜਰੰਗ ਦੀ ਮਦਦ ਕਰੀਏ। ਉਹ ਟੋਕਿਓ ਵਿਚ ਤਮਗਾ ਜਿੱਤਣ ਦੇ ਮਜ਼ਬੂਤ ਦਾਅਵੇਦਾਰਾਂ ਵਿਚੋਂ ਇਹ ਹੋਵੇਗਾ।
ਯੋਗੇਸ਼ਵਰ ਨੇ ਕਿਹਾ, ”ਮੇਰਾ ਕਰੀਅਰ ਚੰਗਾ ਰਿਹਾ। ਮੈਂ 4 ਵਾਰ ਓਲੰਪਿਕ ‘ਚ ਹਿੱਸਾ ਲਿਆ। ਕੁਸ਼ਤੀ ਨੂੰ ਛੱਡਣਾ ਕੀ ਆਸਾਨ ਫੈਸਲਾ ਸੀ ਇਸ ਤੇ ਯੋਗੇਸ਼ਵਰ ਨੇ ਕਿਹਾ, ”ਜੇਕਰ ਬਜਰੰਗ ਨਹੀਂ ਹੁੰਦਾ ਤਾਂ ਮੈਂ ਸੰਨਿਆਸ ਨਹੀਂ ਲੈਂਦਾ। ਮੈਂ ਹੋਰ ਮੁਕਾਬਲਿਆਂ ‘ਚ ਹਿੱਸਾ ਲੈਂਦਾ ਅਤੇ ਸ਼ਾਇਦ ਇਕ ਭਾਰ ਵਰਗ ਵਧਾ ਕੇ ਖੇਡਦਾ ਪਰ ਮੈਨੂੰ ਲੱਗਾ ਕਿ ਇਹ ਸਹੀ ਫੈਸਲਾ ਹੈ। ਬਜਰੰਗ ਅਜੇ 24 ਸਾਲ ਦਾ ਹੈ। ਜੂਨੀਅਰ ਪੱਧਰ ‘ਚ ਉਸ ਨੇ ਆਪਣਾ ਹੁਨਰ ਦਿਖਾਇਆ। ਮੈਂ ਭਾਰਤ ਦੇ ਲੋਕਾਂ ਨੂੰ ਹੁਣ ਬਜਰੰਗ ਵਿਚ ਯੋਗੇਸ਼ਵਰ ਦਿਖਾਉਣਾ ਚਾਹੁੰਦਾ ਹਾਂ। ਮੇਰਾ ਕਰੀਅਰ ਲੰਬਾ ਨਹੀਂ ਰਿਹਾ ਅਤੇ ਮੈਂ ਨਹੀਂ ਚਾਹੁੰਦਾ ਕਿ ਬਜਰੰਗ ਦਾ ਇਸ ‘ਤੇ ਕੋਈ ਪ੍ਰਭਾਵ ਪਵੇ।

Facebook Comment
Project by : XtremeStudioz