Close
Menu

ਬੀ. ਸੀ. ਵਿਧਾਨ ਸਭਾ ‘ਚ ਹੁਣ ਮਹਿਲਾ ਮੈਂਬਰਾਂ ਨਾਲ ਲਿਜਾ ਸਕਣਗੀਆਂ ਆਪਣੇ ਬੱਚੇ

-- 11 March,2018

ਟੋਰਾਂਟੋ — ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ‘ਚ ਹੁਣ ਮਹਿਲਾ ਵਿਧਾਇਕ ਬੱਚੇ ਨਾਲ ਲਿਜਾ ਸੱਕਣਗੀਆਂ। ਬੱਚਿਆਂ ਨੂੰ ਵਿਧਾਨ ਸਭਾ ‘ਚ ਨਾਲ ਲਿਜਾਣ ਦੀ ਮਨਜ਼ੂਰੀ ਦੇਣ ਵਾਲਾ ਬਿੱਲ ਸਾਰੀਆਂ ਪਾਰਟੀਆਂ ਦੇ ਸਿਆਸਤਦਾਨਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਇਹ ਬਿੱਲ ਲੰਬੇ ਸਮੇਂ ਤੋਂ ਬੀ. ਸੀ. ਦੀ ਵਿਧਾਨ ਸਭਾ ਦੀ ਮੈਂਬਰ ਲਿੰਡਾ ਨੇ ਪੇਸ਼ ਕੀਤਾ ਸੀ, ਜਿਸ ‘ਤੇ ਹੋਈ ਵੋਟਿੰਗ ਦੌਰਾਨ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੇ ਇਸ ਦੇ ਹੱਕ ‘ਚ ਵੋਟ ਕੀਤਾ।
ਲਿੰਡਾ ਰੀਡ ਨੇ ਕਿਹਾ ਕਿ ਔਰਤਾਂ ਨੂੰ ਸਿਆਸਤ ‘ਚ ਲਿਆਉਣ ਅਤੇ ਉਨ੍ਹਾਂ ਨੂੰ ਬਰਾਬਰੀ ਦੇ ਹੱਕ ਦਿਵਾਉਣ ਲਈ ਉਹ ਕਈ ਦਹਾਕਿਆਂ ਤੋਂ ਯਤਨ ਕਰ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਦੀ ਇਕ ਲਿਬਰਲ ਨੇਤਾ ਲਿੰਡਾ ਰੀਡ, ਜੋ ਕਿ ਵਿਧਾਨ ਸਭਾ ‘ਚ ਰਿਚਮੰਡ ਸਾਊਥ ਸੈਂਟਰ ਦੇ ਮੈਟਰੋ ਵੈਨਕੂਵਰ ਹਲਕੇ ਦੀ ਨੁਮਾਇੰਦਗੀ ਕਰ ਰਹੀ ਹੈ, ਨੇ ਪਹਿਲੀ ਵਾਰ 1991 ‘ਚ ਚੋਣ ਲੜੀ ਸੀ। ਲਿੰਡਾ ਨੇ ਕਿਹਾ ਕਿ ਜਦੋਂ ਉਹ ਪਹਿਲੀ ਵਾਰ 1991 ‘ਚ ਵਿਧਾਨ ਸਭਾ ‘ਚ ਆਈ ਸੀ ਤਾਂ ਉਸ ਵੇਲੇ ਔਰਤ ਲਈ ਜਣੇਪਾ ਛੁੱਟੀ ਦੀ ਕੋਈ ਤਜਵੀਜ਼ ਨਹੀਂ ਸੀ ਅਤੇ ਵਿਧਾਨ ਸਭਾ ਦੀ ਇਮਾਰਤ ਔਰਤ ਲਈ ਮਹਿਫੂਜ਼ ਨਹੀਂ ਸੀ।
ਰੀਡ ਨੇ ਕਿਹਾ ਕਿ ਜਦੋਂ 18 ਸਾਲ ਪਹਿਲਾਂ ਉਸ ਦੀ ਧੀ ਦਾ ਜਨਮ ਹੋਇਆ ਸੀ ਤਾਂ ਉਸ ਵੇਲੇ ਉਸ ਨੂੰ ਜਣੇਪਾ ਛੁੱਟੀ ਤੱਕ ਨਹੀਂ ਮਿਲੀ ਸੀ ਅਤੇ ਉਹ ਜਣੇਪੇ ਤੋਂ 5 ਦਿਨ ਬਾਅਦ ਹੀ ਵਿਧਾਨ ਸਭਾ ਆ ਗਈ ਸੀ। ਰੀਡ ਨੇ ਕਿਹਾ ਕਿ ਸੰਨ 2000 ‘ਚ ਉਹ ਵਿਰੋਧੀ ਧਿਰ ਦੀ ਮੈਂਬਰ ਸੀ।
ਲਿੰਡਾ ਰੀਜ ਨੇ ਕਿਹਾ ਕਿ ਵਿਧਾਨ ਸਭਾ ‘ਚ ਰਿਹਾਇਸ਼ ਬਹੁਤ ਜ਼ਰੂਰੀ ਹੈ ਅਤੇ ਅੱਜ ਲਿਆਂਦਾ ਗਿਆ ਮਤਾ ਇਸ ਦਿਸ਼ਾ ‘ਚ ਸਾਰਥਕ ਸਿੱਧ ਹੋਵੇਗਾ। ਉਸ ਨੇ ਕਿਹਾ ਕਿ ਹਰੇਕ ਇਕੱਲਾ ਵਿਅਕਤੀ ਜਿਸ ਕੋਲ ਇਕ ਬੱਚਾ ਹੈ, ਉਸ ਦਾ ਇਥੇ ਆਉਣ ‘ਤੇ ਸਵਾਗਤ ਹੈ। ਊਰਜਾ ਮੰਤਰੀ ਮਾਈਕਲ ਮੁੰਗਲ ਨੇ ਕਿਹਾ ਕਿ ਉਹ ਡਿਬੇਟ ਅਤੇ ਹੋਰਨਾਂ ਸਮਾਗਮਾਂ ਦੌਰਾਨ ਆਪਣੇ ਬੱਚੇ ਨੂੰ ਵਿਧਾਨ ਸਭਾ ‘ਚ ਲਿਆਉਣ ਲਈ ਉਤਵਾਲੀ ਹੈ। ਮੁੰਗਲ ਨੇ ਕਿਹਾ ਕਿ ਜੋ ਇਸ ਸਾਲ ਦੇ ਆਖਿਰ ਤੱਕ ਮਾਂ ਵਾਲੀ ਹੈ, ਉਸ ਵੇਲੇ ਭਾਵੁਕ ਹੋ ਗਈ ਜਦੋਂ ਇਸ ਮਤੇ ‘ਤੇ ਸਾਰਿਆਂ ਪਾਰਟੀ ਨੇ ਸਹਿਤਮੀ ਜਤਾਈ।

Facebook Comment
Project by : XtremeStudioz