Close
Menu

ਬੇਟੀਆਂ ਨਾਲ ਬਲਾਤਕਾਰ ‘ਤੇ ਪੀ.ਐੱਮ. ਮੋਦੀ ਦੀ ਚੁੱਪੀ ਅਸਵੀਕਾਰ: ਰਾਹੁਲ ਗਾਂਧੀ

-- 19 September,2018

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਹਰਿਆਣਾ ਦੇ ਰੇਵਾੜੀ ਅਤੇ ਕੁਝ ਹੋਰ ਥਾਂਵਾ ‘ਤੇ ਸਾਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਨੂੰ ਲੈ ਕੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਦੇਸ਼ ਦਾ ਸਿਰ ਸ਼ਰਮ ਨਾਲ ਝੁਕਾ ਦੇਣ ਵਾਲੀਆਂ ਇਨ੍ਹਾਂ ਘਟਨਾਵਾਂ ‘ਤੇ ਪ੍ਰਧਾਨ ਮੰਤਰੀ ਦੀ ਚੁੱਪੀ ਅਸਵੀਕਾਰ ਹੈ।
ਗਾਂਧੀ ਨੇ ਟਵੀਟ ਕਰ ਰਿਹਾ ਕਿ ਭਾਰਤ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ ਕਿਉਂਕਿ ਉਸ ਦੀ ਇਕ ਹੋਰ ਬੇਟੀ ਨਾਲ ਸਾਮੂਹਿਕ ਬਲਾਤਕਾਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਤੁਹਾਡੀ ਚੁੱਪੀ ਅਸਵੀਕਾਰ ਹੈ। ਉਸ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਜੋ ਭਾਰਤ ਦੀਆਂ ਔਰਤਾਂ ਨੂੰ ਅਸੁਰੱਖਿਅਤ ਅਤੇ ਘਬਰਾਈ ਹੋਈ ਛੱਡ ਦਿੰਦੀ ਹੈ ਅਤੇ ਬਲਾਤਕਾਰੀਆਂ ਨੂੰ ਖੁੱਲ੍ਹਾ ਛੱਡ ਦਿੰਦੀ ਹੈ।

ਰੇਵਾੜੀ ਦੀ ਰਹਿਣ ਵਾਲੀ ਵਿਦਿਆਰਥਣ ਨੂੰ ਬੀਤੇ ਬੁੱਧਵਾਰ ਨੂੰ ਗੁਆਂਢੀ ਮਹਿੰਦਰਗੜ੍ਹ ਜ਼ਿਲੇ ਦੇ ਕਨੀਨਾ ਕਸਬੇ ‘ਚ ਇਕ ਬੱਸ ਸਟੈਂਡ ਤੋਂ ਅਗਵਾ ਕਰ ਲਿਆ ਗਿਆ ਸੀ ਅਤੇ ਨਸ਼ੀਲਾ ਪਦਾਰਥ ਖਵਾ ਕੇ ਉਸ ਨਾਲ ਸਾਮੂਹਿਕ ਬਲਾਤਕਾਰ ਕੀਤਾ ਗਿਆ ਸੀ।v

Facebook Comment
Project by : XtremeStudioz