Close
Menu

ਬ੍ਰਿਟਿਸ਼ ਕੋਲੰਬੀਅਨਜ਼ ਦੀ ਮੰਗ ਗ੍ਰੀਨ ਪਾਰਟੀ ਐੱਨ.ਡੀ.ਪੀ. ਨਾਲ ਮਿਲਾਵੇ ਹੱਥ

-- 27 May,2017

ਸਰੀ— 9 ਮਈ ਨੂੰ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ‘ਚ ਹੋਈਆਂ ਚੋਣਾਂ ਦੇ ਨਤੀਜੇ ਇਸ ਵਾਰ ਬਹੁਤ ਵੱਖਰੇ ਆਏ ਹਨ। ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਪ੍ਰਾਪਤ ਨਹੀਂ ਹੋਇਆ। ਜੇ ਇਹ ਕਹਿ ਲਿਆ ਜਾਵੇ ਕਿ ਸੱਤਾ ਦੀ ਚਾਬੀ ਗ੍ਰੀਨ ਪਾਰਟੀ ਦੇ ਹੱਥ ‘ਚ ਹੈ ਤਾਂ ਇਹ ਗਲਤ ਨਹੀਂ ਹੋਵੇਗਾ।
87 ਸੀਟਾਂ ‘ਚੋਂ 44 ਸੀਟਾਂ ਪ੍ਰਾਪਤ ਕਰਨ ਵਾਲੀ ਪਾਰਟੀ ਹੀ ਸਰਕਾਰ ਬਣਾ ਸਕਦੀ ਸੀ ਪਰ ਕਿਸੇ ਪਾਰਟੀ ਨੂੰ ਵੀ ਸਪੱਸ਼ਟ ਬਹੁਮਤ ਨਹੀਂ ਮਿਲਿਆ। ਲਿਬਰਲ ਪਾਰਟੀ ਦੀ ਝੋਲੀ 43 ਸੀਟਾਂ ,ਐੱਨ.ਡੀ.ਪੀ. ਕੋਲ 41 ਅਤੇ ਗ੍ਰੀਨ ਪਾਰਟੀ ਦੀ ਝੋਲੀ 3 ਸੀਟਾਂ ਪਈਆਂ ਹਨ।
ਇਸ ਤੋਂ ਸਪੱਸ਼ਟ ਹੈ ਕਿ ਲਿਬਰਲ ਜਾਂ ਐੱਨ.ਡੀ.ਪੀ. ਨੂੰ ਸੱਤਾ ‘ਚ ਆਉਣ ਲਈ ਗ੍ਰੀਨ ਪਾਰਟੀ ਦੀ ਜ਼ਰੂਰਤ ਹੈ। ਅਜੇ ਤਕ ਗ੍ਰੀਨ ਪਾਰਟੀ ਨੇ ਦੱਸਿਆ ਨਹੀਂ ਕਿ ਉਹ ਕਿਸ ਪਾਰਟੀ ਨਾਲ ਹੱਥ ਮਿਲਾ ਕੇ ਸਰਕਾਰ ਬਣਾਵੇਗੀ। ਉਂਝ ਆਨਲਾਈਨ ਸਰਵੇ ਮੁਤਾਬਕ ਵਧੇਰੇ ਲੋਕਾਂ ਦੀ ਮੰਗ ਹੈ ਕਿ ਗ੍ਰੀਨ ਪਾਰਟੀ ਐੱਨ.ਡੀ.ਪੀ. ਨਾਲ ਹੱਥ ਮਿਲਾ ਲਵੇ। ਅਜਿਹਾ ਹੁੰਦਾ ਹੈ ਜਾਂ ਨਹੀਂ ਇਹ ਤਾਂ ਤਦ ਹੀ ਕਿਹਾ ਜਾਵੇਗਾ ਜਦ ਆਖਰੀ ਫੈਸਲਾ ਸਾਹਮਣੇ ਆਵੇਗਾ।

Facebook Comment
Project by : XtremeStudioz