Close
Menu

ਬ੍ਰਿਟਿਸ਼ ਕੋਲੰਬੀਆ ਚੋਣਾਂ : ਫਾਈਨਲ ਨਤੀਜੇ ਕਰਨਗੇ ਪਾਰਟੀਆਂ ਦੀ ਕਿਸਮਤ ਦਾ ਫੈਸਲਾ

-- 23 May,2017

ਬ੍ਰਿਟਿਸ਼ ਕੋਲੰਬੀਆ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ‘ਚ 9 ਮਈ ਨੂੰ ਹੋਈਆਂ ਚੋਣਾਂ ਦੇ ਨਤੀਜੇ ਅਜੇ ਤਕ ਲਟਕੇ ਹੋਏ ਹਨ। ਸੋਮਵਾਰ ਤਕ ਇੱਥੇ 179,000 ਗੈਰ-ਹਾਜ਼ਰ ਲੋਕਾਂ ਦੀਆਂ ਵੋਟਾਂ ਦੀ ਗਿਣਤੀ ਕੀਤੀ ਗਈ ਅਤੇ ਅਜੇ ਵੀ 2,077 ਗੈਰ-ਹਾਜ਼ਰ ਵੋਟਾਂ ਦੀ ਗਿਣਤੀ ਹੋਣੀ ਬਾਕੀ ਹੈ। ਅਜੇ ਤਕ ਵੀ ਨਤੀਜੇ ਸਾਫ ਨਹੀਂ ਦਿਖਾਈ ਦੇ ਰਹੇ।

ਅਜੇ ਵੀ ਲਿਬਰਲ ਕੋਲ 43, ਐਨ. ਡੀ. ਪੀ. ਕੋਲ 41 ਅਤੇ ਗਰੀਨ ਪਾਰਟੀ ਕੋਲ 3 ਸੀਟਾਂ ਹਨ।ਬਹੁਮਤ ਲਈ 44 ਸੀਟਾਂ ਚਾਹੀਦੀਆਂ ਹਨ ਪਰ ਸਰਕਾਰ ਵਧੀਆ ਢੰਗ ਨਾਲ ਚਲਾਉਣ ਲਈ 45 ਚਾਹੀਦੀਆਂ ਹਨ ਕਿਉਂਕਿ ਇੱਕ ਸੀਟ ਸਪੀਕਰ ਲਈ ਛੱਡਣੀ ਪਵੇਗੀ, ਜਿਸਦੀ ਭੂਮਿਕਾ ਸਦਨ ‘ਚ ਨਿਰਪੱਖ ਹੁੰਦੀ ਹੈ।
 
ਕੋਈ ਵੀ ਮਤਾ ਪਾਸ ਕਰਾਉਣ ਲਈ 44 ਮੈਂਬਰ ਮਤੇ ਦੇ ਹੱਕ ‘ਚ ਚਾਹੀਦੇ ਹਨ ਨਹੀਂ ਤਾਂ ਸਰਕਾਰ ਡਿਗੇਗੀ।ਉਂਝ ਦੋਹਾਂ ਪ੍ਰਮੁੱਖ ਪਾਰਟੀਆਂ ਨਾਲ ਜੁੜੇ ਆਗੂ ਵਾਰ-ਵਾਰ ਦੋਬਾਰਾ ਵੋਟਾਂ ਕਰਵਾਉਣ ਦੀ ਗੱਲ ਕਹਿ ਰਹੇ ਹਨ। ਦੁਬਾਰਾ ਗਿਣਤੀ ਦੌਰਾਨ ਰਿਚਮੰਡ-ਕੁਈਨਜ਼ਬਰੋ ਹਲਕੇ ‘ਚ ਅਜੇ ਵੀ ਲਿਬਰਲ ਅਤੇ ਮੈਪਲ ਰਿੱਜ-ਮਿਸ਼ਨ ਹਲਕੇ ‘ਚ ਪਹਿਲਾਂ ਵਾਂਗ ਐਨ. ਡੀ. ਪੀ. ਹੀ ਅੱਗੇ ਹੈ। ਬੁੱਧਵਾਰ ਤਕ ਸਪੱਸ਼ਟ ਨਤੀਜੇ ਸਾਹਮਣੇ ਆਉਣਗੇ।
Facebook Comment
Project by : XtremeStudioz