Close
Menu

ਬ੍ਰਿਟੇਨ ‘ਚ ਭਾਰਤੀ ਹਾਈ ਕਮਿਸ਼ਨ ਨੇ ਅੱਤਵਾਦ ਵਿਰੋਧੀ ਸੰਕਲਪ ਪ੍ਰੋਗਰਾਮ ਦਾ ਕੀਤਾ ਆਯੋਜਨ

-- 23 May,2017

ਲੰਡਨ— ਬ੍ਰਿਟੇਨ ‘ਚ ਭਾਰਤੀ ਕਮਿਸ਼ਨ ਨੇ ਸੋਮਵਾਰ ਪਰਵਾਸੀ ਭਾਰਤੀ ਲਈ ਪਹਿਲੇ ਅੱਤਵਾਦ ਵਿਰੋਧੀ ਸੰਕਲਪ ਪ੍ਰੋਗਰਾਮ ਦਾ ਆਯੋਜਨ ਕੀਤਾ। ਬਾਤੇ 21 ਮਈ ਨੂੰ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਦੇ ਦਿਨ ਭਾਰਤ ‘ਚ ਅੱਤਵਾਦ ਵਿਰੋਧੀ ਦਿਵਸ ਦੇ ਮੌਕੇ ‘ਤੇ ਦੁਨੀਆ ਭਰ ‘ਚ ਭਾਰਤ ਦੇ ਦੂਤਾਵਾਸ ਅਤੇ ਹਾਈ ਕਮਿਸ਼ਨ ਦੁਆਰਾ ਸੰਕਲਪ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਲੰਡਨ ‘ਚ ਭਾਰਤੀ ਹਾਈ ਕਮਿਸ਼ਨ ਵੱਲੋਂ ਆਯੋਜਿਤ ਸੰਕਲਪ ਪ੍ਰੋਗਰਾਮ ‘ਚ ਵੱਡੀ ਗਿਣਤੀ ‘ਚ ਭਾਰਤੀ ਸ਼ਾਮਲ ਹੋਏ। ਭਾਰਤੀ ਹਾਈ ਕਮਿਸ਼ਨ ਵਾਈਕੇ ਸਿਨਹਾ ਨੇ ਕਿਹਾ ਕਿ ਅੱਤਵਾਦੀ ਦੀ ਸਮੱਸਿਆ ਨਾ ਸਿਰਫ ਕਿਸੇ ਇਕ ਦੇਸ਼, ਬਲਕਿ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰ ਰਹੀ ਹੈ।

Facebook Comment
Project by : XtremeStudioz