Close
Menu

ਬ੍ਰੈਗਜ਼ਿਟ ਲੋਕਾਂ ਲਈ ਸੁਨਹਿਰਾ ਕੱਲ ਨਹੀਂ ਬਰਬਾਦੀ ਲੈ ਕੇ ਆਵੇਗਾ : ਫ੍ਰਾਂਸੀਸੀ ਮੰਤਰੀ

-- 16 November,2018

ਪੈਰਿਸ — ਫਰਾਂਸ ਦੇ ਵਿੱਤ ਮੰਤਰੀ ਬੂਰਨੋ ਲੀ ਮੇਅਰ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਬ੍ਰੈਗਜ਼ਿਟ ਦੀ ਵਕਾਲਤ ਕਰਨ ਵਾਲਿਆਂ ਨੂੰ ਯੂਰਪੀ ਸੰਘ ਛੱਡਣ ਲਈ ਲੰਡਨ ਅਤੇ ਬ੍ਰਸੈਲਸ ਵਿਚਾਲੇ ਹੋਏ ਕਰਾਰ ਨੂੰ ਹਰ ਹਾਲ ‘ਚ ਚੁਣਨ ਜਾਂ ਫਿਰ ਆਰਥਿਕ ਆਪਦਾ ਦੇ ਜ਼ੋਖਮ ਲਈ ਤਿਆਰ ਰਹਿਣਾ ਹੋਵੇਗਾ।
ਵਿਸ਼ਵ ਵਪਾਰ ਸੰਗਠਨ ‘ਚ ਸੁਧਾਰ ‘ਤੇ ਪੈਰਿਸ ਮੰਚ ‘ਚ ਲੀ ਮੇਅਰ ਨੇ ਆਖਿਆ ਕਿ ਬ੍ਰਿਟਿਸ਼ ਨੇਤਾਵਾਂ ਨੂੰ ਇਹ ਵਿਕਲਪ ਚੁਣਨਾ ਹੈ ਜਿਨ੍ਹਾਂ ਨੇ ਬ੍ਰੈਗਜ਼ਿਟ ਦੀ ਵਕਾਲਤ ਕੀਤੀ ਸੀ ਕਿ ਉਹ ਆਪਣੇ ਬੇਤੁਕੇ ਸਿਆਸੀ ਵਾਅਦਿਆਂ ਨੂੰ ਛੱਡਣ ਜਾਂ ਆਰਥਿਕ ਆਪਦਾ ਦਾ ਸਾਹਮਣਾ ਕਰੇਨਗੇ, ਜਿਸ ਦੇ ਮੁੱਖ ਸ਼ਿਕਾਰ ਬ੍ਰਿਟਿਸ਼ ਲੋਕ ਹੋਣਗੇ। ਉਨ੍ਹਾਂ ਨੇ ਕਿਹਾ ਕਿ ਬ੍ਰੈਗਜ਼ਿਟ ਕੀ ਦਰਸਾਉਂਦਾ ਹੈ? ਇਹ ਦਿਖਾਉਂਦਾ ਹੈ ਕਿ ਸਾਂਝਾ ਯੂਰਪੀ ਬਜ਼ਾਰ ਛੱਡਣ ਦੀ ਭਾਰੀ ਆਰਥਿਕ ਕੀਮਤ ਹੁੰਦੀ ਹੈ।
ਫ੍ਰਾਂਸੀਸੀ ਮੰਤਰੀ ਨੇ ਆਖਿਆ ਕਿ ਕਈ ਤਰ੍ਹਾਂ ਦੇ ਝੂਠ ਹਨ ਅਤੇ ਬ੍ਰਿਟੇਨ ‘ਚ ਗੈਰ-ਜ਼ਿੰਮੇਵਾਰਾਨਾ ਰਾਜਨੇਤਾ ਹਨ ਜੋ ਸਥਾਨਕ ਲੋਕਾਂ ਨੂੰ ਦੱਸ ਰਹੇ ਹਨ ਕਿ ਬ੍ਰੈਗਜ਼ਿਟ ਉਨ੍ਹਾਂ ਦੇ ਲਈ ਸੁਨਹਿਰੇ ਕੱਲ ਨੂੰ ਲੈ ਕੇ ਆਵੇਗਾ।

 
Facebook Comment
Project by : XtremeStudioz