Close
Menu

ਬੱਗਾ ਪਿੰਡ ਦਾ ਦਲਿਤ ਪਰਿਵਾਰ ਅਕਾਲੀ-ਭਾਜਪਾ ਡੇਲੀਗੇਸ਼ਨ ਵੱਲੋਂ ਐਸਸੀ ਕਮਿਸ਼ਨ ਅੱਗੇ ਪੇਸ਼

-- 24 May,2017

ਚੰਡੀਗੜ•/24 ਮਈ/ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਅੱਜ ਅਕਾਲੀ-ਭਾਜਪਾ ਦੇ ਸਾਂਝੇ ਡੇਲੀਗੇਸ਼ਨ ਵੱਲੋਂ ਬੱਗਾ ਪਿੰਡ ਵਿਚ ਅੱਤਿਆਚਾਰ ਦਾ ਸ਼ਿਕਾਰ ਹੋਏ ਦਲਿਤ ਪਰਿਵਾਰ ਨੂੰ ਇੱਥੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਅੱਗੇ ਪੇਸ਼ ਕੀਤਾ ਗਿਆ ਅਤੇ ਕਾਂਗਰਸੀ ਆਗੂ ਸੁਖਜਿੰਦਰਰਾਜ ਲਾਲੀ ਅਤੇ ਦੂਜੇ ਦੋਸ਼ੀਆਂ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਕੇ ਉਹਨਾਂ ਨੂੰ ਗਿਰਫਤਾਰ ਕਰਨ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਪੀੜਤ ਦਲਿਤਾਂ ਨੂੰ ਨਜਾਇਜ਼ ਹਿਰਾਸਤ ਵਿਚ ਰੱਖਣ ਵਾਲੇ ਐਸਐਚਓ ਨੂੰ ਤੁਰੰਤ ਮੁਅੱਤਲ ਕੀਤੇ ਜਾਣ ਦੀ ਮੰਗ ਕੀਤੀ ਗਈ।

ਪੀੜਤ ਦਲਿਤ ਕਸ਼ਮੀਰ ਸਿੰਘ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਕਮਿਸ਼ਨ ਅੱਗੇ ਪੇਸ਼ ਕਰਦਿਆਂ ਸਰਦਾਰ ਮਜੀਠੀਆ ਨੇ ਇਸ ਪਰਿਵਾਰ ਉੱਤੇ ਢਾਹੇ ਗਏ ਅਣਮਨੁੱਥਖੀ ਤਸ਼ੱਦਦ ਦੀ ਕਹਾਣੀ ਬਿਆਨ ਕੀਤੀ ਅਤੇ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ। ਉਹਨਾਂ ਜ਼ੋਰ ਦੇ ਕੇ ਕਿਹਾ ਕਿ  ਕਸ਼ਮੀਰ ਸਿੰਘ ਦੀ ਕੁੱਟ ਮਾਰ ਕਰਨ ਅਤੇ ਉਸ ਦੇ ਕੱਪੜੇ ਪਾੜਣ ਦੀ ਪਹਿਲੀ ਘਟਨਾ 17 ਅਪ੍ਰੈਲ ਨੂੰ ਹੋਣ ਦੇ ਬਾਵਜੂਦ ਪੁਲਿਸ ਨੇ ਕੋਈ ਕੇਸ ਦਰਜ ਨਹੀਂ ਕੀਤਾ, ਜਿਸ ਕਰਕੇ ਦਲਿਤ ਪਰਿਵਾਰ ਉੱਤੇ 29 ਅਪ੍ਰੈਲ ਨੂੰ ਦੂਜਾ ਹਮਲਾ ਹੋ ਗਿਆ। ਲੋਕ ਨੁੰਮਾਇਦਿਆਂ ਵਜੋਂ ਸਰਦਾਰ ਮਜੀਠੀਆ ਨਾਲ ਆਈਆਂ ਮਹਿਲਾਵਾਂ ਬੀਬੀ ਮਹਿੰਦਰ ਕੌਰ ਜੋਸ਼, ਸੀਮਾ ਕੁਮਾਰੀ ਅਤੇ ਸੁਖਜੀਤ ਕੌਰ ਸ਼ਾਹੀ ਨੇ ਦੱਸਿਆ ਕਿ  29 ਅਪ੍ਰੈਲ ਨੂੰ ਦਲਿਤ ਪਰਿਵਾਰ ਉੱਤੇ ਹੋਏ ਹਮਲੇ ਵਿਚ ਕਾਂਗਰਸੀਆਂ ਦੁਆਰਾ ਕਸ਼ਮੀਰ ਸਿੰਘ ਦੀ ਪਤਨੀ ਅਤੇ ਬੇਟੀ ਦੇ ਵੀ ਕੱਪੜੇ ਫਾੜ ਦਿੱਤੇ ਗਏ। ਉਹਨਾਂ ਵੱਲੋਂ ਇਸ ਸੰਬੰਧ ਵਿਚ ਵੀ ਢੁੱਕਵੇਂ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ। 
ਐਸਸੀ ਕਮਿਸ਼ਨ ਦੇ ਡਾਇਰੈਕਟਰ ਰਾਜ ਕੁਮਾਰ ਚੇਨਾਨਾ ਨੇ ਅਕਾਲੀ-ਭਾਜਪਾ ਡੇਲੀਗੇਸ਼ਨ ਵੱਲੋਂ ਪੇਸ਼ ਕੀਤੇ ਗਏ ਮੁੱਦੇ ਨੂੰ ਬਹੁਤ ਹੀ ਧਿਆਨ ਪੂਰਵਕ ਸੁਣਿਆ ਅਤੇ ਇਸ ਮਸਲੇ ਸੰਬੰਧੀ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ।  ਉਹਨਾਂ ਡੇਲੀਗੇਸ਼ਨ ਨੂੰ ਯਕੀਨ ਦਿਵਾਇਆ ਕਿ ਇਸ ਮਾਮਲੇ ਵਿਚ ਦੋਸ਼ੀਆਂ ਖਿਲਾਫ ਢੁੱਕਵੇਂ ਕੇਸ ਦਰਜ ਕੀਤੇ ਜਾਣਗੇ। ਉਹਨਾਂ ਨੇ ਡੇਲੀਗੇਸ਼ਨ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਉਹ ਕਮਿਸ਼ਨ ਦੀ ਇੱਕ ਟੀਮ ਲੈ ਕੇ ਖੁਦ ਬੱਗਾ ਪਿੰਡ ਵਿਚ ਜਾਣਗੇ। ਡਾਇਰੈਕਟਰ ਨੇ ਪੀੜਤਾਂ ਨਾਲ ਇੱਕ ਵੱਖਰੀ ਮੀਟਿੰਗ ਕਰਕੇ ਉਹਨਾਂ ਨਾਲ ਹੋਈ ਧੱਕੇਸ਼ਾਹੀ ਬਾਰੇ ਜਾਣਕਾਰੀ ਲਈ। ਇਸ ਤੋਂ ਬਾਅਦ ਉਹਨਾਂ ਸੰਬੰਧਿਤ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਹ ਪੁੱਛਿਆ ਕਿ ਪੁਲਿਸ ਵੱਲੋਂ ਹੁਣ ਤਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ?
ਇਸ ਦੌਰਾਨ ਸਰਦਾਰ ਮਜੀਠੀਆ  ਸੂਬੇ ਦੇ ਪੁਲਿਸ ਮੁਖੀ ਸ੍ਰੀ ਸੁਰੇਸ਼ ਅਰੋੜਾ ਨੂੰ ਵੀ ਮਿਲੇ ਅਤੇ ਉਹਨਾਂ ਨੂੰ ਦੱਸਿਆ ਕਿ ਕਿਸ ਤਰ•ਾਂ ਪਿਛਲੇ ਦਿਨੀ ਏਡੀਜੀਪੀ ਲਾਅ ਐਂਡ ਆਰਡਰ ਰੋਹਿਤ ਚੌਧਰੀ ਵੱਲੋਂ ਮਜੀਠਾ ਵਿਚ ਰੱਖੀ ਗਈ ਇੱਕ ਜਨਤਕ ਮੀਟਿੰਗ ਉੱਤੇ ਅਪਰਾਧੀਆਂ ਅਤੇ ਨਾਮੀ ਮੁਜਰਿਮਾਂ ਨੇ ਕਬਜ਼ਾ ਜਮਾ ਲਿਆ ਸੀ। ਉਹਨਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਮੀਟਿੰਗ ਵਿਚ ਸਮਾਜ-ਵਿਰੋਧੀ ਤੱਤਾਂ ਨੂੰ ਮੂਹਰਲੀ ਕਤਾਰ ਵਿਚ ਬਿਠਾਇਆ ਗਿਆ ਸੀ। ਸਰਦਾਰ ਮਜੀਠੀਆ ਨੇ ਕਿਹਾ ਕਿ ਇਸ ਤਰ•ਾਂ ਦੀ ਹਰਕਤ ਨਾਲ ਉਹਨਾਂ ਲੋਕਾਂ ਵਿਚ ਗਲਤ ਸੁਨੇਹਾ ਗਿਆ ਹੈ, ਜਿਹੜੇ ਬੱਗਾ ਪਿੰਡ ਵਿਚ ਇੱਕ ਦਲਿਤ ਉੱਤੇ ਹੋਏ ਅੱਤਿਆਚਾਰ ਦੇ ਮਾਮਲੇ ਵਿਚ ਇਨਸਾਫ ਦੀ ਉਮੀਦ ਲੈ ਕੇ ਆਏ ਸਨ। ਇਸ ਦਲਿਤ ਨੂੰ ਇੱਕ ਕਾਂਗਰਸੀ ਆਗੂ ਦੁਆਰਾ ਨਾ ਸਿਰਫ ਕੁੱਟਿਆ ਗਿਆ ਸੀ, ਸਗੋਂ ਉਸ ਦੀ ਫੋਟੋ ਨਾਲ ਜਾਤੀ ਸੂਚਕ ਸ਼ਬਦ ਲਿਖ ਕੇ ਫੇਸਬੁੱਕ ਉੱਤੇ ਪਾ ਦਿੱਤੀ ਗਈ ਸੀ।
ਇਸ ਮੌਕੇ ਸਰਦਾਰ ਮਜੀਠੀਆ ਨੇ ਏਡੀਜੀਪੀ ਵੱਲੋਂ ਸੱਦੀ ਮੀਟਿੰਗ ਵਿਚ ਬੈਠੇ ਅਪਰਾਧੀਆਂ ਕੁਨਾਲ ਸਿੰਘ ਅਬਦਾਲ (ਕਾਂਗਰਸ ਹਕੂਮਤ ਦੌਰਾਨ 302 ਤਹਿਤ ਸਜ਼ਾ ਯਾਫਤਾ),ਰਣਜੀਤ ਸਿੰਘ (302 ਦੇ ਦੋਸ਼ਾਂ ਤਹਿਤ ਮੁਅੱਤਲ ਹੋਇਆ ਪੁਲਿਸ ਕਾਂਸਟੇਬਲ), ਬਲਵਿੰਦਰ ਸਿੰਘ ਪਿੰਦਰ, ਰਮਨਦੀਪ ਅਤੇ ਇੱਕ ਕੁੜੀ ਨੂੰ ਅਗਵਾ ਕਰਨ ਦਾ ਦੋਸ਼ੀ ਬਾਬਾ ਝਾਨਾ ਆਦਿ ਖਿਲਾਫ ਫੋਟੋਆਂ ਅਤੇ ਵੀਡਿਓ ਦੇ ਸਬੂਤ ਪੇਸ਼ ਕੀਤੇ। ਉਹਨਾਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਇਸ ਜਨਤਕ ਮੀਟਿੰਗ ਨੂੰ ਕਾਂਗਰਸੀਆਂ ਅਤੇ ਸੁਖਜਿੰਦਰ ਰਾਜ ਲਾਲੀ ਦੇ ਅਪਰਾਧੀ ਸਮਰਥਕਾਂ ਨੇ ਹਾਈਜੈਕ ਕਰ ਲਿਆ ਸੀ।
ਸਰਦਾਰ ਮਜੀਠੀਆ ਨੇ ਪੁਲਿਸ ਅਧਿਕਾਰੀ ਰਮਨਦੀਪ ਖਿਲਾਫ ਵੀ ਵੀਡਿਓ ਸਬੂਤ ਪੇਸ਼ ਕੀਤੇ , ਜਿਸ ਨੇ ਗੜਬੜ ਕਰਵਾਉਣ ਲਈ ਜਾਣਬੁੱਝ ਕੇ ਉਸ ਦੇ ਕਾਫਲੇ ਨੁੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਸਰਦਾਰ ਮਜੀਠੀਆ ਨੇ ਸੁਖਜਿੰਦਰ ਲਾਲੀ ਦੁਆਰਾ ਥਿਲਖੀ ਇੱਕ ਚਿੱਠੀ ਵੀ ਦਿੱਤੀ , ਜਿਸ ਵਿਚ ਚੋਣਾਂ ਤੋਂ ਪਹਿਲਾਂ ਲਾਲੀ ਨੇ ਏਐਸਆਈ ਅਵਤਾਰ ਸਿੰਘ ਨੂੰ ਆਪਣਾ ਗੰਨਮੈਨ ਲਾਏ ਜਾਣ ਦੀ ਮੰਗ ਕੀਤੀ ਸੀ। ਉਹਨਾਂ ਕਿਹਾ ਕਿ ਇਸ ਏਐਸਆਈ ਨੂੰ ਮੱਤੇਵਾਲ ਦਾ ਐਸਐਚਓ ਲਾਇਆ ਗਿਆ ਸੀ ਜਦਕਿ  ਪੁਲਿਸ ਦੇ ਨਿਯਮਾਂ ਵਿਚ ਸਾਫ ਲਿਖਿਆ ਹੈ ਕਿ ਏਐਸਆਈ ਨੂੰ ਕਿਸੇ ਪੁਲਿਸ ਸਟੇਸ਼ਨ ਦਾ ਮੁਖੀ ਨਹੀਂ ਬਣਾਇਆ ਜਾ ਸਕਦਾ। ਅਕਾਲੀ ਆਗੂ ਨੇ ਕਿਹਾ ਕਿ ਅਵਤਾਰ ਸਿੰਘ ਦੀ ਕਾਂਗਰਸ ਅਤੇ ਸੁਖਜਿੰਦਰ ਲਾਲੀ ਨਾਲ ਨੇੜਤਾ ਹੋਣ ਕਰਕੇ ਉਸ ਨੇ ਕਸ਼ਮੀਰ ਸਿੰਘ ਦੇ ਪਰਿਵਾਰ ਦੁਆਰਾ ਦਿੱਤੀ ਸ਼ਿਕਾਇਤ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਉਲਟਾ ਜਦੋਂ 181 ਹੈਲਪਲਾਇਨ ਰਾਹੀਂ ਇਹ ਸ਼ਿਕਾਇਤ ਦਰਜ ਹੋਈ ਤਾਂ ਉਸ ਨੇ ਦੋਸ਼ੀਆਂ ਨੂੰ ਜਾ ਕੇ ਇਸ ਦੀ ਜਾਣਕਾਰੀ ਦੇ ਦਿੱਤੀ। ਫਰਜ਼ ਤੋਂ ਕੁਤਾਹੀ ਕਰਨ ਦੇ ਦੋਸ਼ ਵਿਚ ਏਐਸਆਈ ਦੀ ਤੁਰੰਤ ਮੁਅੱਤਲੀ ਦੀ ਮੰਗ ਕਰਦਿਆਂ ਉਹਨਾਂ ਕਿਹਾ ਕਿ ਏਐਸਆਈ ਨੇ ਦਲਿਤ ਪਰਿਵਾਰ ਨੂੰ ਨਾਜਾਇਜ਼ ਤੌਰ ਤੇ ਹਿਰਾਸਤ ਵਿਚ ਵੀ ਰੱਖਿਆ।
ਡੀਜੀਪੀ ਸੁਰੇਸ਼ ਅਰੋੜਾ ਨੇ ਇਸ ਮਾਮਲੇ ਵਿਚ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ। ਉਹਨਾਂ ਕਿਹਾ ਕਿ ਫਰਜ਼ ਤੋਂ ਕੁਤਾਹੀ ਕਰਨ ਦੇ ਦੋਸ਼ੀ ਸਾਰੇ ਪੁਲਿਸ ਅਧਿਕਾਰੀਆਂ ਖਿਲਾਫ ਵਿਭਾਗੀ ਜਾਂਚ ਕਰਵਾਈ ਜਾਵੇਗੀ। ਉਹਨਾਂ ਡੇਲੀਗੇਸ਼ਨ ਨੂੰ ਯਕੀਨ ਦਿਵਾਇਆ ਕਿ ਕਿਸੇ ਵੀ ਕਾਂਗਰਸ ਵਰਕਰ ਜਾਂ ਪੁਲਿਸ ਅਧਿਕਾਰੀ ਨੂੰ ਕਾਨੂੰਨ ਆਪਣੇ ਹੱਥਾਂ ਵਿਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਹਨਾਂ ਡੇਲੀਗੇਸ਼ਨ ਦੇ ਮੈਂਬਰਾਂ ਨੂੰ ਅਜਿਹੀ ਕੋਈ ਵੀ ਘਟਨਾ ਤੁਰੰਤ ਉਹਨਾਂ ਦੇ ਧਿਆਨ ਵਿਚ ਲਿਆਉਣ ਲਈ ਆਖਦੇ ਹੋਏ ਦੱਿਸਆ ਕਿ ਜ਼ਿਲ•ਾ ਪੁਲਿਸ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਕਿ ਉਹ ਸਾਰੇ ਕੇਸਾਂ ਦੀ ਮੈਰਿਟ ਦੇ ਆਧਾਰ ਉੱਤੇ ਜਾਂਚ ਕਰਨ।
ਸਰਦਾਰ ਮਜੀਠੀਆ ਨੇ ਭਾਜਪਾ ਨੁੰਮਾਇਦਿਆਂ ਸਮੇਤ ਅਕਾਲੀ ਦਲ ਦੇ ਮੁੱਖ ਦਫਤਰ ਵਿਚ ਇੱਕ ਪ੍ਰੈਸ ਕਾਨਫਰੰਸ ਨੂੰ ਵੀ ਸੰਬੋਧਨ ਕੀਤਾ। ਉਹਨਾਂ ਨੇ ਕਾਂਗਰਸ ਅਤੇ ਸੁਖਜਿੰਦਰ ਲਾਲੀ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਇੱਕ ਦਲਿਤ ਔਰਤ ਨੂੰ ਹੱਥ ਪਾਉਣ ਦੀ ਹਿੰਮਤ ਨਾ ਕਰਨ। ਅਸੀਂ ਆਪਣੇ ਦਲਿਤ ਭਰਾਵਾਂ ਦੇ ਸਮਰਥਨ ਵਿਚ ਸੜਕਾਂ ਉੱਤੇ ਨਿਕਲ ਆਵਾਂਗੇ। ਉਹਨਾਂ ਕਿਹਾ ਕਿ ਭਾਵੇਂ ਕਿ ਇਸ ਮਾਮਲੇ ਵਿਚ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ, ਪਰ ਜੇਕਰ ਅਜਿਹਾ ਨਾ ਹੋਇਆ ਤਾਂ ਅਕਾਲੀ ਦਲ ਦਲਿਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸੂਬਾ ਪੱਧਰੀ ਅੰਦੋਲਨ ਸ਼ੁਰੂ ਕਰਨ ਤੋਂ ਵੀ ਨਹੀਂ ਝਿਜਕੇਗਾ।
Facebook Comment
Project by : XtremeStudioz