Close
Menu

ਭਾਜਪਾ ਦੇ ਯੁਵਾ ਤੇ ਵਿਦਿਆਰਥੀ ਕਾਰਕੁਨਾਂ ਵੱਲੋਂ ਸਵਾਮੀ ਅਗਨੀਵੇਸ਼ ’ਤੇ ਹਮਲਾ

-- 18 July,2018

ਪਾਕੁੜ (ਝਾਰਖੰਡ), 18 ਜੁਲਾਈ
ਸਮਾਜਸੇਵੀ ਸਵਾਮੀ ਅਗਨੀਵੇਸ਼ ’ਤੇ ਅੱਜ ਝਾਰਖੰਡ ਵਿੱਚ ਭਾਰਤੀ ਜਨਤਾ ਯੁਵਾ ਮੋਰਚਾ ਅਤੇ ਏਬੀਵੀਪੀ ਦੇ ਕਾਕਰੁਨਾਂ ਨੇ ਅੱਜ ਝਾਰਖੰਡ ਦੇ ਪਾਕੁੜ ਵਿੱਚ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਉਹ ਇਸ ਜ਼ਿਲ੍ਹੇ ਲਿਤੀਪਾੜਾ ਵਿੱਚ ਇਕ ਸਮਾਗਮ ਵਿੱਚ ਹਿੱਸਾ ਲੈਣ ਆਏ ਸਨ।
ਸਵਾਮੀ ਅਗਨੀਵੇਸ਼ ਨੇ ਪੀਟੀਆਈ ਨੂੰ ਦੱਸਿਆ ‘‘ ਜਿਉਂ ਹੀ ਮੈਂ ਸਮਾਗਮ ’ਚੋਂ ਬਾਹਰ ਆਇਆ ਤਾਂ ਭਾਰਤੀ ਜਨਤਾ ਯੁਵਾ ਮੋਰਚਾ ਤੇ ਏਬੀਵੀਪੀ ਦੇ ਕਾਰਕੁਨਾਂ ਨੇ ਬਿਨ੍ਹਾਂ ਕਿਸੇ ਭੜਕਾਹਟ ਤੋਂ ਮੇਰੇ ’ਤੇ ਹਮਲਾ ਕਰ ਦਿੱਤਾ। ਉਹ ਦੋਸ਼ ਲਾ ਰਹੇ ਸਨ ਕਿ ਮੈਂ ਹਿੰਦੂਆਂ ਖ਼ਿਲਾਫ਼ ਬੋਲਦਾ ਹਾਂ।’’
ਉਨ੍ਹਾਂ ਕਿਹਾ ‘‘ ਮੈਂ ਸੋਚਦਾ ਸਾਂ ਕਿ ਝਾਰਖੰਡ ਅਮਨਪਸੰਦ ਸੂਬਾ ਹੈ ਪਰ ਇਸ ਘਟਨਾ ਤੋਂ ਬਾਅਦ ਮੇਰੇ ਵਿਚਾਰ ਬਦਲ ਗਏ ਹਨ।’’ ਸਮਾਜਸੇਵੀ ਅਗਨੀਵੇਸ਼ ਅਤੇ ਉਨ੍ਹਾਂ ਦੇ ਕੁਝ ਹਮਾਇਤੀਆਂ ’ਤੇ ਇਸ ਹਮਲੇ ਦੀ ਵੀਡੀਓ ਸੋੋਸ਼ਲ ਮੀਡੀਆ ਤੇ ਟੈਲੀਵਿਜ਼ਨ ਚੈਨਲਾਂ ’ਤੇ ਵਾਇਰਲ ਹੋ ਰਹੀ ਹੈ। ਐਸਪੀ ਸ਼ੈਲੇਂਦਰ ਪ੍ਰਸ਼ਾਦ ਬਰਨਵਾਲ ਤੋਂ ਜਦੋਂ ਇਸ ਘਟਨਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਜ਼ਿਲ੍ਹੇ ਵਿੱਚ ਸਵਾਮੀ ਅਗਨੀਵੇਸ਼ ਦੇ ਪ੍ਰੋਗਰਾਮ ਦੀ ਕੋਈ ਅਗਾਊਂ ਇਤਲਾਹ ਨਹੀਂ ਸੀ। ਪਾਕੁੜ ਦੇ ਐਸਡੀਪੀ ਅਫ਼ਸਰ ਅਸ਼ੋਕ ਕੁਮਾਰ ਸਿੰਘ ਨੇ ਕਿਹਾ ਕਿ ਕਸੂਰਵਾਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Facebook Comment
Project by : XtremeStudioz